ਰਾਮਪੁਰਾ ਫੂਲ, 24 ਜੁਲਾਈ (ਕੁਲਜੀਤ ਢੀਂਗਰਾ, ਸੁਖਮੰਦਰ ਸਿੰਘ)- ਅੱਜ ਪਿੰਡ ਰਾਮਪੁਰਾ ਦੇ ਲੋਕਾਂ ਲੋਕਾਂ ਵੱਲੋਂ ਵਾਟਰ ਬਾਕਸ ਦੇ ਪੀਣ ਵਾਲੇਪਾਣੀ ਦੀ ਸਪਲਾਈ ਲਈ ਮਰਦਾਂ ਅਤੇ ਔਰਤਾਂ ਵੱਲੋਂ ਨੱਗਰ ਪੰਚਾਇਤ ਰਾਮਪੁਰਾ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਇਹ ਦੱਸਣਯੋਗ ਹੈ ਕਿ ਨੱਗਰ ਪੰਚਾਇਤ ਦੇ ਦਫ਼ਤਰ ਵਿੱਚ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਸੀ। ਅੱਜ ਦੇ ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਰਾਮਪੁਰਾ ਦੇ ਮਜ਼ਦੂਰ ਅਤੇ ਕਿਸਾਨ ਜਿਹੜੇ ਵਾਟਰ ਸਪਲਾਈ ਤੇ ਨਿਰਭਰ ਹਨ ਦੋ ਤਿੰਨ ਮਹੀਨਿਆਂ ਤੋਂ ਪਾਣੀ ਦੀ ਸਪਲਾਈ ਬੰਦ ਹੈ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਪੀਣ ਵਾਸਤੇ, ਕੱਪੜੇ ਧੋਣ, ਪਸ਼ੂਆਂ ਨੂੰ ਪਿਆਉਣ ਲਈ ਲਗਾਤਾਰ ਇੱਧਰੋਂ ਉਧਰੋ ਪਾਣੀ ਲੈਕੇ ਮਸਾਂ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਕਾਰਨ ਪਾਣੀ ਦੀ ਤੋਟ ਕਾਰਨ ਪਿੰਡ ਵਿੱਚ ਹਾਹਾਕਾਰ ਮੱਚੀ ਹੋਈ ਹੈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਪ੍ਰਿਤਪਾਲ ਸਿੰਘ ਰਾਮਪੁਰਾ ਨੇ ਦੱਸਿਆ ਕਿ ਪਹਿਲਾਂ ਵੀ ਲੋਕਾਂ ਨੇ ਸੰਘਰਸ਼ ਕੀਤਾ ਅਤੇ ਈਓ ਅਤੇ ਜੇਈ ਨੇ ਧਰਨੇ ਵਿੱਚ ਵਿਸ਼ਵਾਸ ਦੁਆਇਆ ਸੀ ਕਿ ਪਾਣੀ ਦੀ ਸਪਲਾਈ ਦੀ ਕੋਈ ਸਮੱਸਆ ਨਹੀਂ ਆਉਣ ਦਿੱਤੀ ਜਾਵੇਗੀ ਹਾਲਾਂ ਕਿ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਾਸਟਰ ਸੁਖਦੇਵ ਸਿੰਘ ਜਵੰਦਾ ਨੇ ਦੱਸਿਆ ਕਿ ਭਲਾਂ ਕੋਈ ਪਾਣੀ ਦਾ ਮਸਲਾ ਹੋਵੇ ਜਾਂ ਕੋਈ ਹੋਰ ਹੋਵੇ ਸੰਘਰਸ਼ਾਂ ਤੋਂ ਬਿਨਾਂ ਹੱਲ ਨਹੀਂ ਹੋ ਸਕਦੇ।ਸਟੇਜ ਦੀ ਕਾਰਵਾਈ ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਸਕੱਤਰ ਹਰਮੇਸ਼ ਕੁਮਾਰ ਰਾਮਪੁਰਾ ਨੇ ਨਿਭਾਈ ਅਤੇ ਆਗੂਆ ਨੇ ਨੱਗਰ ਪੰਚਾਇਤ,ਸਿਵਲ ਪ੍ਰਸ਼ਾਸ਼ਨ ਐੱਸ ਡੀਐਮ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਅਤੇ ਦੱਸਿਆ ਕਿ ਜੇਕਰ ਫਿਰ ਵੀ ਕੋਈ ਮਸਲਾ ਹੱਲ ਨਾਂ ਹੋਇਆ ਤਾਂ ਲੋਕਾਂ ਨੂੰ ਲਾਮਬੰਦ ਕਰਕੇ ਅਗਲਾ ਤਿੱਖਾ ਐਕਸ਼ਨ ਲਿਆ ਜਾਵੇਗਾ। ਇੱਕ ਪਾਸੇ ਸਰਕਾਰਾਂ ਲੋਕਾਂ ਨਾਲ ਬਾਅਦੇ ਕਰਦੀਆਂ ਹਨ ਕਿ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਜਦੋਂ ਕਿ ਵਾਟਰ ਬਾਕਸ ਤੇ ਕਰੋੜਾਂ ਰੁਪਏ ਖਰਚ ਹੋਏ ਹਨ ਪਰ ਪਿੰਡ ਰਾਮਪੁਰਾ ਦੇ ਲੋਕਾਂ ਲਈ ਪੀਣ ਵਾਲਾ ਪਾਣੀ ਨਹੀਂ ਹੈਇਸ ਕਰਕੇ ਸਰਕਾਰਾਂ ਦੇ ਝੂਠੇ ਵਾਅਦਿਆਂ ਦੀ ਪੋਲ ਨਿਕਲਦੀ ਹੈ ਅਤੇ ਲੋਕਾਂ ਨੇ ਪਿੰਡ ਰਾਮਪੁਰਾ ਦੀ ਨੱਗਰ ਪੰਚਾਇਤ ਤੇ ਵੀ ਰੋਸ ਜ਼ਾਹਿਰ ਕਰਦੇ ਹੋਏ ਨੱਗਰ ਪੰਚਾਇਤ ਅਤੇ ਜੇਈ ਅਤੇ ਈਓ ਦੇ ਖਿਲਾਫ ਮੁਰਦਾਬਾਦ ਦੇ ਨਾਹਰੇ ਲਗਾਏ ਗਏ।ਧਰਨੇ ਵਿੱਚ ਮਾਸਟਰ ਜਗਦੀਸ, ਸਿੰਘ, ਮਜ਼ਦੂਰ ਆਗੂ ਸੁਖਦੇਵ ਸਿੰਘ, ਜਸਵੀਰ ਸਿੰਘ ਮੇਜਰ ਸਿੰਘ ਬਲਵੀਰ ਸਿੰਘ ਵੀ ਹਾਜ਼ਰ ਸਨ। ਅਤੇ ਧਰਨੇ ਤੋਂ ਬਾਅਦ ਨੱਗਰ ਪੰਚਾਇਤ ਅਤੇ ਵਾਟਰ ਬਾਕਸ ਮਹਿਕਮੇ ਖਿਲਾਫ ਲੋਕਾਂ ਨੇ ਪਿੰਡ ਵਿੱਚ ਰੋਸ ਮਾਰਚ ਵੀ ਕੀਤਾ।