April 22, 2026 2:31 pm

ਕਸ਼ਮੀਰ ਮਾਮਲੇ ‘ਚ ਨਰਿੰਦਰ ਮੋਦੀ ਨੇ ਨਹੀਂ ਮੰਗੀ ਕੋਈ ਮਦਦ : ਐੱਸ. ਜੈਸ਼ੰਕਰ

ਟਰੰਪ ਦੇ ਬਿਆਨ ‘ਤੇ ਵਿਦੇਸ਼ ਮੰਤਰੀ ਦਾ ਜਵਾਬ

ਨਵੀਂ ਦਿੱਲੀ, 23 ਜੁਲਾਈ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ ‘ਤੇ ਵਿਚੋਲਗੀ ਨੂੰ ਲੈ ਕੇ ਆਏ ਬਿਆਨ ‘ਤੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਜਵਾਬ ਮੰਗ ਰਿਹਾ ਹੈ। ਇਸੇ ਸਿਲਸਿਲੇ ‘ਚ ਸੰਸਦ ਦੇ ਦੋਹਾਂ ਸਦਨਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ ਉੱਠੀ। ਇਸ ਬਾਰੇ ‘ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਰਾਜ ਸਭਾ ‘ਚ ਜਵਾਬ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਕਸ਼ਮੀਰ ਮਾਮਲੇ ‘ਚ ਵਿਚੋਲਗੀ ਦੀ ਕੋਈ ਅਪੀਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦਾ ਰੁਖ ਹਮੇਸ਼ਾ ਤੋਂ ਸਾਫ਼ ਰਿਹਾ ਹੈ ਕਿ ਕਸ਼ਮੀਰ ਦੇ ਮੁੱਦੇ ‘ਤੇ ਸਿਰਫ਼ ਦੁਵੱਲੀ ਗੱਲਬਾਤ ਹੋ ਸਕਦੀ ਹੈ ਅਤੇ ਕਿਸੇ ਤੀਜੇ ਮੁਲਕ ਦਾ ਦਖ਼ਲ ਨਹੀਂ ਹੋ ਸਕਦਾ। ਪਾਕਿਸਤਾਨ ਨਾਲ ਗੱਲਬਾਤ ਅੱਤਵਾਦ ਦੇ ਖ਼ਾਤਮੇ ਤੋਂ ਬਾਅਦ ਹੀ ਸੰਭਵ ਹੈ।

Send this to a friend