April 22, 2026 2:31 pm

ਮਾਪਿਆਂ ਦੇ ਘਰ ਰਹਿ ਰਹੀ ਪਤਨੀ ਨੂੰ ਪਤੀ ਨੇ ਚਾਕੂ ਦੇ ਵਾਰਾਂ ਨਾਲ ਕੀਤਾ ਗੰਭੀਰ ਜ਼ਖਮੀ

ਸ਼ਾਹਕੋਟ, 23 ਜੁਲਾਈ (ਸੁਰਿੰਦਰ ਸਿੰਘ ਖਾਲਸਾ)- ਨਸ਼ੇ ਦੇ ਆਦੀ ਇੱਕ ਪਤੀ ਵੱਲੋ ਆਪਣੀ ਪਤਨੀ ਨੂੰ ਚਾਕੂ ਦੇ ਵਾਰਾਂ ਨਾਲ ਗੰਭੀਰ ਜ਼ਖਮੀ ਕਰ ਦੇਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜ਼ਖਮੀ ਹੋਈ ਪਤਨੀ ਜਲੰਧਰ ਦੇ ਕਿਸੇ ਨਿਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਪਤੀ ਨੂੰ ਸ਼ਾਹਕੋਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਮਾਡਲ ਥਾਣਾ ਸ਼ਾਹਕੋਟ ਦੇ ਏ.ਐਸ.ਆਈ ਲਖਵਿੰਦਰ ਸਿੰਘ ਪਾਸੋ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਢੰਡੋਵਾਲ ਦੀ ਲੜਕੀ ਕਵਿਤਾ ਰਾਣੀ ਦੋ ਕੁ ਸਾਲ ਪਹਿਲਾ ਮੁਹੱਲਾ ਸੰਤੋਖ ਪੁਰਾ ਜਲੰਧਰ ਦੇ ਕਿਸ਼ਨ ਪੁੱਤਰ ਰਵਿੰਦਰ ਕੁਮਾਰ ਨਾਲ ਵਿਆਹੀ ਗਈ ਸੀ। ਦੋਹਵਾਂ ਪਤੀ -ਪਤਨੀ ਦੀ ਆਪਸ ਵਿੱਚ ਅਣਬਣ ਰਹਿੰਦੀ ਸੀ। ਲਗਪਗ ਇੱਕ ਸਾਲ ਤੋਂ ਕਵਿਤਾ ਰਾਣੀ ਆਪਣੇ ਪੇਕੇ ਘਰ ਢੰਡੋਵਾਲ ਰਹਿ ਰਹੀ ਸੀ। ਕਵਿਤਾ ਦੇ ਕੁੱਛੜ ਇਕ ਸਾਲ ਦਾ ਬੱਚਾ ਵੀ ਹੈ। ਅੱਜ ਸਵੇਰੇ ਕਿਸ਼ਨ ਪਿੰਡ ਢੰਡੋਵਾਲ ਆਇਆ ਜੋ ਨਸ਼ੇ ਵਿੱਚ ਸੀ। ਤਕਰਾਰ ਤੋਂ ਬਾਅਦ ਕਿਸ਼ਨ ਨੇ ਆਪਣੀ ਪਤਨੀ ਕਵਿਤਾ ‘ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਕੁੜੀ ਦੇ ਮਾਪਿਆ ਨੇ ਸ਼ਾਹਕੋਟ ਪੁਲਿਸ ਨੂੰ ਇਤਲਾਹ ਦਿੱਤੀ। ਕੁੜੀ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਲਿਆਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆ ਜਲੰਧਰ ਰੈਫਰ ਕਰ ਦਿੱਤਾ ਹੈ। ਜ਼ਖਮੀ ਲੜਕੀ ਕਵਿਤਾ ਦੇ ਪਤੀ ਕਿਸ਼ਨ ਨੂੰ ਸ਼ਾਹਕੋਟ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

Send this to a friend