April 22, 2026 2:30 pm

ਮੋਟਰਸਾਈਕਲ ਸਵਾਰਾਂ ਦਾ ਰਸਤਾ ਰੋਕ ਕੇ ਚਲਾਈ ਗੋਲੀ-ਇੱਕ ਜ਼ਖਮੀ

ਜ਼ਮੀਨੀ ਝਗੜੇ ਕਾਰਨ ਕੀਤਾ ਹਮਲਾ

ਝਬਾਲ, 23 ਜੁਲਾਈ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਥਾਣਾ ਸਰਾਏਂ ਅਮਾਨਤ ਖਾਂ ਅਧੀਂਨ ਆਉਦੇ ਪਿੰਡ ਲਹੀਆ ਵਿਖੇ ਪੁਰਾਣੀ ਜ਼ਮੀਨੀ ਰੰਜਿਸ਼ ਤਹਿਤ ਰਾਸਤਾ ਰੋਕ ਚਲਾਈ ਗੋਲੀ ਇੱਕ ਵਿਅਕਤੀ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਖਮੀ ਗੁਰਮੇਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲਹੀਆ ਨੇ ਦੱਸਿਆ ਕਿ ਅੱਜ ਸ਼ਾਮੀ ਤਕਰੀਬਨ 7 ਵਜੇ ਉਹ ਤੇ ਤਾਏ ਦਾ ਲੜਕਾ ਗੁਰਲਾਲ ਸਿੰਘ ਪੁੱਤਰ ਸੁਖਦੇਵ ਸਿੰਘ ਆਪਣੇ ਨਜ਼ਦੀਕੀ ਰਿਸ਼ਤੇਦਾਰ ਬਲਵਿੰਦਰ ਸਿੰਘ ਵਾਸੀ ਕਸੇਲ (ਹਰਬੰਸਪੁਰਾ) ਦੇ ਘਰ ਜਾ ਰਹੇ ਸੀ ਕਿ ਪਿੰਡ ਕਸੇਲ ਦੀ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚੇ ਤਾ ਉਨ੍ਹਾਂ ਦੇ ਪਿੰਡ ਦੇ ਹੀ ਕੁਝ ਵਿਅਕਤੀਆ ਵਲੋਂ ਉਨ੍ਹਾਂ ਦੇ ਮੋਟਰਾਸਈਕਲ ਅੱਗੇ ਗੱਡੀ ਰੋਕ ਕੇ ਉਨ੍ਹਾਂ ਨਾਲ ਝਗੜਾਂ ਕਰਨ ਲੱਗ ਪਏ ਅਤੇ ਉਨ੍ਹਾਂ ਦੀ ਜ਼ਮੀਨ ਦੇ ਕਾਗਜ਼ਾ ਬਾਰੇ ਬਹਿਸ ਕਰਨ ਲੱਗ ਪਏ।ਜਿਸ ਦੌਰਾਨ ਗੱਲ ਹੱਥੋ ਪਾਈ ਤਕ ਆ ਗਈ। ਉਨ੍ਹਾ ਨੇ ਆਪਣੀ ਗੱਡੀ ਵਿਚੋਂ ਦੋ ਨਾਲੀ ਰਾਈਫਲ ਕੱਢ ਕੇ ਸਾਡੇ ਉੱਪਰ ਫਾਇਰ ਕਰਨ ਲੱਗ ਪਏ ਜਿਸ ਦੇ ਛਰਰੇ ਮੇਰੇ ਸੱਜੀ ਲੱਤ ਅਤੇ ਛਾਤੀ ਵਿੱਚ ਵੱਜੇ ਅਤੇ ਅਸੀ ਉੋਥੋਂ ਆਪਣਾ ਮੋਟਰਸਾਈਕਲ ਭਜਾ ਲਿਆ।ਉਨ੍ਹਾਂ ਨੇ ਗੱਡੀ ਦੇ ਵਿਚੋ ਵੀ ਸਾਡੇ ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਜੋ ਸਾਡੇ ਮੋਟਰਸਾਈਕਲ ਦੀ ਸੀਟ ਵਿੱਚ ਵੀ ਵੱਜੀ ਅਤੇ ਉਹ ਗੱਡੀ ਭਜਾ ਕੇ ਲੈ ਗਏ।ਇਸ ਘਟਨਾ ਦਾ ਪਤਾ ਚੱਲਦਿਆ ਹੀ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਇੰਸ: ਰਣਜੀਤ ਸਿੰਘ ਧਾਰੀਵਾਲ ਮੌਕੇ ਤੇ ਪਹੁੰਚੇ। ਜਿਥੇ ਉਨ੍ਹਾਂ ਨੇ ਜਖਮੀ ਹੋਏ ਗੁਰਮੇਜ ਸਿੰਘ ਗੇਜੇ ਨੂੰ ਸਰਕਾਰੀ ਹਸਪਤਾਲ ਕਸੇਲ ਵਿਖੇ ਦਾਖਲ ਕਰਵਾਇਆ।ਇਸ ਮੌਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਨੇ ਦੱਸਿਆ ਕਿ ਜਖਮੀ ਹੋਏ ਗੁਰਮੇਜ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਉਨ੍ਹਾਂ ਮੁਤਾਬਿਕ ਦੱਸੇ ਗਏ ਵਿਅਕਤੀ ਸੋਨਾ ਸਿੰਘ ਪੁੱਤਰ ਦਲਬੀਰ ਸਿੰਘ ਅਤੇ ਉਸ ਦੇ ਸਹੁਰਾ ਪ੍ਰਗਟ ਸਿੰਘ ਪੁੱਤਰ ਕਰਤਾਰ ਸਿੰਘ,ਮਾਮਾ ਅੰਗਰੇਜ ਸਿੰਘ ਵਾਸੀ ਕੱਕੜ ਅਤੇ ਦੋ ਅਣਪਛਾਤੇ ਵਿਅਕਤੀਆ ਦੇ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ।

Send this to a friend