ਨਾਭਾ, 22 ਜੁਲਾਈ (ਸਿਕੰਦਰ ਸਿੰਘ)- ਨਾਭਾ ਚ ਪੰਜਾਬ ਟਾਈਮਜ ਦੀ ਖਬਰ ਦਾ ਅਸਰ ਵੇਖਣ ਨੂੰ ਮਿਲਿਆ, ਜਿੱਥੇ ਗਰੀਬ ਪਰਿਵਾਰ ਨੂੰ 72 ਸਾਲਾਂ ਬਾਅਦ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਨਸੀਬ ਹੋਇਆ ਹੈ। ਦਰਅਸਲ ਇਹ ਮਾਮਲਾ ਨਾਭਾ ਦੇ ਪਿੰਡ ਰਾਇਮਲ ਮਾਜਰੀ ਦਾ ਹੈ ਗਰੀਬ ਪਰਿਵਾਰ ਨੇ ਗੁਹਾਰ ਲਗਾਈ ਸੀ ਕਿ ਉਹਨਾ ਦੇ ਘਰ ਨਾ ਬਿਜਲੀ ਹੈ ਅਤੇ ਨਾ ਹੀ ਪਾਣੀ, ਜੋ ਪਿੱਛਲੇ 72 ਸਾਲਾ ਤੋ ਦੀਵੇ ਦੀ ਲੋਹ ਹੇਠਾਂ ਹੀ ਅਪਣੀ ਜਿੰਦਗੀ ਬਸ਼ਰ ਕਰਨ ਲਈ ਮਜਬੂਰ ਸੀ। ਇਸ ਗਰੀਬ ਪਰਿਵਾਰ ਨੂੰ ਸਰਕਾਰ ਨੇ ਤਾਂ ਵਿਸਾਰ ਦਿੱਤਾ। ਪਰ ਇਕ ਸਮਾਜ ਸੇਵੀ ਸੰਸਥਾ ਨੇ ਬਾਂਹ ਫੜੀ ਐ ਤੇ ਆਖਿਰ ਕਾਰ ਗਰੀਬ ਪਰਿਵਾਰ ਨੂੰ 72 ਸਾਲਾਂ ਬਾਦ ਬਿਜਲੀ ਅਤੇ ਪਾਣੀ ਦਾ ਕੂਨੈਕਸ਼ਨ ਨਸੀਬ ਹੋਇਆ।ਸਮਾਜ ਸੇਵੀ ਸੰਸਥਾ ਨੇ ਪਰਿਵਾਰ ਲਈ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਤਾਂ ਲਗਾਇਆ ਹੀ ਹੈ। ਨਾਲ ਹੀ ਗਰੀਬ ਪਰਿਵਾਰ ਲਈ ਇਕ ਮਹੀਨੇ ਦੇ ਰਾਸ਼ਨ ਦਾ ਵੀ ਪ੍ਰਬੰਧ ਕਰ ਦਿੱਤਾ। ਹੁਣ ਸਮਾਜ ਸੇਵੀ ਸੰਸਥਾ 72 ਸਾਲਾਂ ਬਾਅਦ ਘਰ ਚ ਰੌਸ਼ਨੀ ਵੇਖਣ ਵਾਲੇ ਪਰਿਵਾਰ ਦੀਆਂ ਅਸੀਸਾਂ ਦੀ ਪਾਤਰ ਬਣ ਰਹੀ ਹੈ।ਉੱਥੇ ਹੀ ਸਮਾਜ ਸੇਵੀ ਸੰਸਥਾ ਦੇ ਅੱਗੇ ਆਉਣ ਦੇ ਬਾਅਦ ਬਿਜਲੀ ਵਿਭਾਗ ਦੀ ਵੀ ਨੀਂਦ ਖੁੱਲੀ ਹੈ। ਬਿਜਲੀ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਕਿ ਜੇਕਰ ਪਰਿਵਾਰ ਬਿਜਲੀ ਦਾ ਬਿਲ ਦੇਣ ਦੇ ਸਮਰੱਥ ਨਹੀਂ ਹੈ ਤੇ ਉਹ ਖੁਦ ਪਰਿਵਾਰ ਦਾ ਬਿਲ ਅਦਾ ਕਰਨ ਲਈ ਤਿਆਰ ਹਨ।ਜਿੱਥੇ ਖਬਰ ਨਸ਼ਰ ਹੋਣ ਦੇ ਬਾਅਦ ਬਿਜਲੀ ਵਿਭਾਗ ਦੀ ਵੀ ਨੀਂਦ ਖੁੱਲ੍ਹੀ ਹੈ, ਉੱਥੇ ਹੀ ਸਾਡੇ ਸਿਸਟਮ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਵੈਸੇ ਤਾਂ ਡਿਜੀਟਲ ਇੰਡੀਆ ਦਾ ਨਾਅਰਾ ਦਿੱਤਾ ਜਾਂਦਾ…ਪਰ ਇਸਦੇ ਬਾਵਜੂਦ 21ਵੀਂ ਸਦੀ ਦੇ ਦੌਰ ਚ ਵੀ ਕਈ ਪਰਿਵਾਰ ਨੂੰ ਰੌਸ਼ਨੀ ਤੱਕ ਨਸੀਬ ਨਹੀਂ ਹੋਈ।