ਭੁੱਚੋ ਮੰਡੀ, 17 ਜੁਲਾਈ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਕੱਲ ਰਾਤ ਤੋਂ ਹੋ ਰਹੀ ਤੇਜ ਬਰਸਾਤ ਨੇ ਜਿੱਥੇ ਗਰਮੀ ਤੋਂ ਰਾਹਤ ਦਿਵਾਈ ਹੈ ।ਉਥੇ ਨਾਲ ਹੀ ਬਹੁਤ ਸਾਰੇ ਭਾਰੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ।ਇਸ ਦੌਰਾਨ ਸੁਨੀਤਾ ਰਾਣੀ ਪਤਨੀ ਸੰਜੀਵ ਕੁਮਾਰ ਵਾਸੀ ਭੁੱਚੋ ਮੰਡੀ ਵਾਰਡ ਨੰਬਰ 11 ਬਸਤੀ ਰਾਮ ਬਿਲਾਸ ਭੁੱਚੋ ਮੰਡੀ ਦੇ ਘਰ ਦੀ ਛੱਤ ਡਿੱਗੀ ਪਈ ਹੈ। ਜਿਸ ਦੇ ਨਾਲ ਜਾਨੀ ਨੁਕਸਾਨ ਹੋਣੋਂ ਬਚ ਗਿਆ ਅਤੇ ਹੋਰ ਘਰ ਦੇ ਸਾਰੇ ਸਮਾਨ ਦਾ ਕਾਫੀ ਵੱਡਾ ਨੁਕਸਾਨ ਹੋਇਆ ਹੈ ।