22 ਘੰਟਿਆਂ ਬਾਅਦ ਸੋਲਨ ‘ਚ ਰੈਸਕਿਊ ਆਪਰੇਸ਼ਨ ਖ਼ਤਮ

13 ਫੌਜੀਆਂ ਸਣੇ 14 ਦੀ ਮੌਤ
ਸੋਲਨ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਲਗਪਗ 22 ਘੰਟਿਆਂ ਬਾਅਦ ਕੁਮਾਰਹੱਟੀ ਕੋਲ ਡਿੱਗੀ ਇਮਾਰਤ ਹੇਠਾਂ ਦੱਬੇ ਲੋਕਾਂ ਦੇ ਬਚਾਅ ਕਾਰਜਾਂ ਲਈ ਚੱਲ ਰਿਹਾ ਰੈਸਕਿਊ ਆਪਰੇਸ਼ਨ ਖ਼ਤਮ ਹੋਇਆ। ਐਨ.ਡੀ.ਆਰ.ਐਫ. ਦੀਆਂ ਟੀਮਾਂ ਨੇ ਮਲਬੇ ਹੇਠੋਂ ਫੌਜ ਦੇ ਆਖ਼ਰੀ ਜਵਾਨ ਦੀ ਲਾਸ਼ ਵੀ ਬਰਾਮਦ ਕਰ ਲਈ ਹੈ। ਇਸ ਹਾਦਸੇ ਵਿੱਚ 14 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ 13 ਫੌਜ ਦੇ ਜਵਾਨ ਦੱਸੇ ਜਾ ਰਹੇ ਹਨ। ਐਤਵਾਰ ਦੁਪਹਿਰ ਭਾਰਤੀ ਫੌਜ ਦੇ 30 ਜਵਾਨ ਦੁਪਹਿਰ ਦਾ ਖਾਣਾ ਖਾਣ ਲਈ ਇੱਕ ਢਾਬੇ ਵਿੱਚ ਪਹੁੰਚੇ ਸੀ ਪਰ ਭਾਰੀ ਬਾਰਸ਼ ਦੀ ਵਜ੍ਹਾ ਕਰਕੇ ਢਾਬੇ ਦੀ ਇਮਾਰਤ ਢਹਿ ਗਈ। ਇਮਾਰਤ ਡਿੱਗਣ ਮਗਰੋਂ ਤੁਰੰਤ ਐਨ.ਡੀ.ਆਰ.ਐਫ. ਦੀ ਟੀਮ ਬੁਲਾਈ ਗਈ ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ।

Send this to a friend