ਹਿਮਾਚਲ ‘ਚ ਮੀਂਹ ਕਾਰਨ ਡਿੱਗਿਆ ਹੋਟਲ ਫ਼ੌਜੀਆਂ ਸਮੇਤ 30 ਵਿਅਕਤੀ ਦੱਬੇ

ਸੋਲਨ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਲੰਮੇ ਸਮੇਂ ਤੋਂ ਪੈ ਰਹੇ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਸਬੇ ਕੁਮਾਰਹੱਟੀ ਨੇੜੇ ਇੱਕ ਹੋਟਲ ਦੀ ਇਮਾਰਤ ਢਹਿ-ਢੇਰੀ ਹੋ ਗਈ। ਸੋਲਨ-ਨਾਹਨ ਮਾਰਗ ‘ਤੇ ਬਣੇ ਸਹਿਜ ਢਾਬੇ ਅਤੇ ਗੈਸਟ ਹਾਊਸ ਦੀ ਇਮਾਰਤ ਦੇ ਮਲਬੇ ਹੇਠਾਂ ਭਾਰਤੀ ਫ਼ੌਜ ਦੇ ਜਵਾਨਾਂ ਸਮੇਤ ਤਕਰੀਬਨ 30 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਇਸ ਦੁਰਘਟਨਾ ਵਿੱਚ ਇੱਕ ਮਰਦ ਤੇ ਇੱਕ ਔਰਤ ਦੇ ਮਾਰੇ ਜਾਣ ਦੀ ਖ਼ਬਰ ਹੈ।

Send this to a friend