ਘਰ ਵੜੇ ਕਾਂਗਰਸੀ ਸਰਪੰਚ ਦੀ ਹੋਈ ਕੁੱਟਮਾਰ-ਵੀਡੀਓ ਵਾਇਰਲ

ਬਨੂੜ, 9 ਜੁਲਾਈ (ਦਇਆ ਸਿੰਘ)- ਬਨੂੜ ਇਲਾਕੇ ਦੇ ਇੱਕ ਨੌਜਵਾਨ ਕਾਂਗਰਸੀ ਸਰਪੰਚ ਦੀ ਛਿੱਤਰ ਪਰੇਡ ਹੋਣ ਦੀ ਵੀਡੀਓ ਕੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ ਨੇੜਲੇ ਪਿੰਡ ਜਾਂਸਲੀ ਦੇ ਮੌਜੂਦਾ ਕਾਂਗਰਸੀ ਸਰਪੰਚ ਲਖਵੀਰ ਸਿੰਘ ਲੱਖੂ ਦੀ ਹੈ ਜਾਣਕਾਰੀ ਅਨੁਸਾਰ ਬੀਤੀ ਰਾਤ ਇਹ ਨੌਜਵਾਨ ਸਰਪੰਚ ਪਿੰਡ ਪਿੰਡ ਦੇ ਹੀ ਕਿਸੇ ਘਰ ਵਿੱਚ ਵੜ੍ਹ ਗਿਆ ਜਿੱਥੇ ਇਸ ਨੂੰ ਘਰ ਦੇ ਪਰਿਵਾਰਕ ਮੈਂਬਰਾਂ ਨੇ ਕਾਬੂ ਕਰਕੇ ਖੂਬ ਛਿੱਤਰ ਪਰੇਡ ਕੀਤੀ ਸੂਤਰਾਂ ਅਨੁਸਾਰ ਜਾਣਕਾਰੀ ਇਹ ਵੀ ਹੈ ਕਿ ਉਸ ਪਰਿਵਾਰ ਦੀ ਔਰਤ ਨਾਲ ਸਰਪੰਚ ਨੂੰ ਪਰਿਵਾਰਕ ਮੈਂਬਰਾਂ ਨੇ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕਰ ਲਿਆ ਜਿਸ ਤੋਂ ਭੜਕੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਡੰਡਿਆਂ ਨਾਲ ਖ਼ੂਬ ਛਿੱਤਰ ਪਰੇਡ ਕੀਤੀ ਇਸ ਉਪਰੰਤ ਇਸ ਦੀ ਸ਼ਿਕਾਇਤ ਥਾਣਾ ਬਨੂੜ ਵਿਖੇ ਕੀਤੀ ਇਸ ਵੀਡੀਓ ਵਿੱਚ ਸਬੰਧਤ ਔਰਤ ਜੋ ਕਿ ਮਨਰੇਗਾ ਵਿੱਚ ਕੰਮ ਕਰਦੀ ਹੈ ਉਹ ਸਰਪੰਚ ਤੇ ਉਸ ਦੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਵਾਰ ਵਾਰ ਫੋਨ ਕਰਕੇ ਪ੍ਰੇਸ਼ਾਨ ਕਰਨ ਦੀ ਗੱਲ ਸਪੱਸ਼ਟ ਸੁਣਾਈ ਦਿੰਦੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਅੱਜ ਬਨੂੜ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਸੱਥਾਂ ਵਿੱਚ ਇਸ ਵੀਡੀਓ ਬਾਰੇ ਹੀ ਗੱਲ ਹੁੰਦੀ ਰਹੀ ਇਸ ਮਾਮਲੇ ਬਾਰੇ ਜਦੋਂ ਏ ਐੱਸ ਆਈ ਬਲਕਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਮੌਜੂਦਾ ਸਰਪੰਚ ਨਾਲ ਬੀਤੀ ਰਾਤ ਪਿੰਡ ਵਿੱਚ ਕੋਈ ਝਗੜਾ ਹੋ ਗਿਆ ਹੈ ਤੇ ਉਨ੍ਹਾਂ ਕਿਹਾ ਕਿ ਸ਼ਾਮ ਨੂੰ ਇਸ ਬਾਰੇ ਦੋਵੇਂ ਪਾਰਟੀਆਂ ਨੂੰ ਥਾਣੇ ਸੱਦਿਆ ਗਿਆ ਹੈ ਤੇ ਇਸ ਉਪਰੰਤ ਹੀ ਕੋਈ ਅਗਲੀ ਕਾਰਵਾਈ ਕੀਤੀ ਜਾਵੇਗੀ।

Send this to a friend