May 27, 2026 1:34 am

‘ਬਦਲਾ ਨਹੀਂ ਬਦਲਾਅ ਚਾਹੀਦੈ’ ਮੋਦੀ ਵੱਲੋਂ ਅਮੇਠੀ ’ਚ ਚੋਣ ਰੈਲੀ

image ਅਮੇਠੀ, 5 ਮਈ (ਪੀ.ਟੀ. ਬਿਊਰੋ)-ਭਾਰਤੀ ਜਨਤਾ ਪਾਰਟੀ ਬਦਲਾ ਨਹੀਂ ਬਦਲਾਅ ਚਾਹੁੰਦੀ ਹੈ। ਇਹ ਗੱਲ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਦੇ ਗੜ੍ਹ ਅਮੇਠੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦੀਆਂ ਆਖੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਕਾਂਗਰਸ ’ਤੇ ਵਾਰ ਕਰਦੇ ਹੋਏ ਕਿਹਾ ਕਿ ਅਮੇਠੀ ਵਿਚ ਵਿਕਾਸ ਦੇ ਨਾਂ ’ਤੇ ਕੁਝ ਨਹੀਂ ਹੋਇਆ। ਦੇਸ਼ ਦੀ ਜਨਤਾ ਨੇ  ਦੋ ਕੰਮ ਪੂਰੇ ਕੀਤੇ। ਮਾਂ-ਬੇਟੇ ਦੀ ਸਰਕਾਰ ਦਾ ਜਾਣਾ ਤੈਅ ਹੈ। ਜੇਲ ਦੇ ਪੰਛੀ ਵੀ ਕਾਂਗਰਸ ਨੂੰ ਬਚਾ ਨਹੀਂ ਸਕਦੇ । ਜਨਤਾ ਨੇ ਨਵੀਂ ਸਰਕਾਰ ਦੀ ਮਜ਼ਬੂਤ ਨੀਂਹ ਰੱਖੀ। ਹੁਣ ਜਨਤਾ ਦਾ ਕੰਮ ਹੈ ਮਜ਼ਬੂਤ ਸਰਕਾਰ ਲਿਆਉਣਾ। ਮੋਦੀ ਨੇ ਕਿਹਾ ਕਿ ਭਾਜਪਾ ਨੇ ਸਿਮ੍ਰਤੀ ਨੂੰ

ਅਮੇਠੀ ਦੀਆਂ ਮੁਸੀਬਤਾਂ ਨੂੰ  ਘੱਟ ਕਰਨ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਕਮਲ ਨੂੰ ਭੇਜੋ ਅਤੇ ਅਮੇਠੀ ‘ਚ ਭਾਜਪਾ ਦੀ ਸਰਕਾਰ ਲਿਆਓ। ਮੋਦੀ ਨੇ ਇਸ ਦੇ ਨਾਲ ਹੀ ਕਿਹਾ ਕਿ ਮੈਂ ਬਦਲੇ ਦੀ ਰਾਜਨੀਤੀ ਨਹੀਂ ਕਰਦਾ। ਮੈਂ ਅਮੇਠੀ ’ਚ ਬਦਲਾਅ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੂੰ ਅਮੇਠੀ ਦੇ ਨਾਂ ਨਹੀਂ ਪਤਾ। ਸਮਰੀਤੀ ਨੂੰ ਅਮੇਠੀ ਦੇ ਪਿੰਡਾਂ ਦੇ ਨਾਂ ਰਾਹੁਲ ਤੋਂ ਜ਼ਿਆਦਾ ਪਤਾ ਹਨ। ਉਨ੍ਹਾਂ ਕਿਹਾ ਕਿ ਮੈਂ ਅਮੇਠੀ ਦਾ ਵਿਕਾਸ ਕਰ ਕੇ ਦਿਖਾਵਾਂਗਾ। ਰਾਹੁਲ ’ਤੇ ਵਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਹੁਲ ਸਿਰਫ ਅਮੇਠੀ ਵੋਟਾਂ ਲਈ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਤੋਂ ਪਹਿਲਾਂ ਅਮੇਠੀ ਨੂੰ ਬਦਲਾਂਗਾ।
ਮੋਦੀ ਨੇ ਕਿਹਾ ਕਿ ਅਸੀਂ ਵਿਕਾਸ ਦੀ ਲੜਾਈ ਲੜ ਰਹੇ ਹਾਂ ਅਤੇ ਵਿਕਾਸ ਕਰ ਕੇ ਦਿਖਾਵਾਂਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਹੰਕਾਰ 7ਵੇਂ ਆਸਮਾਨ ’ਤੇ ਹੈ। ਕਾਂਗਰਸ ਨੇਤਾ ਨੇ ਹੰਕਾਰ ਵਿਚ ਕਿਹਾ ਕਿ ਸਿਮ੍ਰਤੀ ਕੌਣ ਹੈ। ਅਮੇਠੀ ’ਚ ਮੰਗਣ ਲਈ ਆਇਆ ਹਾਂ ਅਤੇ ਮੈਨੂੰ ਜਨਤਾ ਤੋਂ ਮੰਗਣ ਵਿਚ ਕੋਈ ਸ਼ਰਮ ਨਹੀਂ ਹੈ। ਅਸੀਂ ਮੰਗਦੇ ਹਾਂ ਪਰ ਲੁੱਟਦੇ ਨਹੀਂ ਹਾਂ। ਲੋਕਤੰਤਰ ‘ਚ ਜਨਤਾ ਈਸ਼ਵਰ ਦਾ ਰੂਪ ਹੈ। ਉਨ੍ਹਾਂ ਕਿਹਾ ਕਿ ਲੁੱਟਣ ਵਾਲਿਆਂ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ‘ਤੇ ਵਾਰ ਕਰਦੇ ਹੋਏ ਕਿਹਾ ਕਿ ਸੋਨੀਆ ਨੇ ਬੇਟੇ ਨੂੰ ਤਿਆਰ ਕਰਨ ਲਈ ਕਸ਼ਟ ਝੱਲਿਆ। ਇਕ ਚਾਹ ਵੇਚਣ ਵਾਲਾ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਕਾਂਗਰਸ ਨੇ 40 ਸਾਲ ਤੱਕ ਜਨਤਾ ਨਾਲ ਧੋਖਾ ਕੀਤਾ। ਕਾਂਗਰਸ ਝੂਠ ਬੋਲ ਰਹੀ ਹੈ ਕਿ ਸੂਬੇ ਤੋਂ ਮਦਦ ਨਹੀਂ ਮਿਲੀ। ਕਾਂਗਰਸ ਝੂਠ ਦੀ ਰਾਜਨੀਤੀ ਕਰ ਰਹੀ ਹੈ। 10 ਸਾਲਾਂ ਵਿਚ ਰਾਹੁਲ ਨੇ ਅਮੇਠੀ ‘ਚ ਕੀ ਕੀਤਾ। ਕੀ ਰਾਹੁਲ ਨੇ ਵਿਕਾਸ ਲਈ ਸੂਬੇ ਨੂੰ ਚਿੱਠੀ ਲਿਖੀ। ਚਿੱਠੀਆਂ ਜਨਤਕ ਕਰੇ ਰਾਹੁਲ ਗਾਂਧੀ। ਉਨ੍ਹਾਂ ਕਿਹਾ ਕਿ ਕੰਮ ਕਰਨ ਦਾ ਇਰਾਦਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਜ਼ਿੰਮੇਦਾਰੀ ਨਾਲ ਚਲਦਾ ਹੈ, ਝੂਠ ਨਾਲ ਨਹੀਂ। ਮੋਦੀ ਨੇ ਕਿਹਾ ਕਿ ਮੈਂ ਹਾਰਿਆ ਤਾਂ ਮੇਰਾ ਚਾਹ ਵੇਚਣ ਦਾ ਸਮਾਨ ਤਿਆਰ ਹੈ। ਰਾਹੁਲ ‘ਤੇ ਵਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕੀਤਾ। ਕਾਂਗਰਸ ਨੇ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਤੋੜਿਆ। ਉਨ੍ਹਾਂ ਕਿਹਾ ਕਿ ਮੈਂ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗਾ। ਹੁਣ ਕਾਂਗਰਸ ਨਾਲ ਨਾਤਾ ਤੋੜਣ ਦਾ ਸਮਾਂ ਆ ਗਿਆ ਹੈ। ਮੋਦੀ ਨੇ ਕਿਹਾ ਕਿ ਜਨਤਾ ਇਕ ਵਾਰ ਸੇਵਕ ਨੂੰ ਸੇਵਾ ਕਰਨ ਦਾ ਮੌਕਾ ਦੇਵੇ।

Send this to a friend