ਨਿਊ ਇੰਡੀਆ ਦੇ ਨਿਰਮਾਣ ਵਾਲਾ ਹੈ ਬਜਟ : ਮੋਦੀ

ਨਵੀਂ ਦਿੱਲੀ- ਬਜਟ ਭਾਸ਼ਣ ਦੌਰਾਨ ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ। ਇਹ ਦੇਸ਼ ਨੂੰ ਖ਼ੁਸ਼ਹਾਲ ਤੇ ਜਨ-ਜਨ ਨੂੰ ਸਮਰੱਥ ਬਣਾਉਣ ਵਾਲਾ ਬਜਟ ਹੈ। ਇਸ ਬਜਟ ਨਾਲ ਗ਼ਰੀਬ ਨੂੰ ਤਾਕਤ ਮਿਲੇਗੀ ਅਤੇ ਨੌਜਵਾਨਾਂ ਨੂੰ ਬਿਹਤਰ ਕੱਲ੍ਹ ਮਿਲੇਗਾ। ਇਸ ਬਜਟ ਜ਼ਰੀਏ ਮੱਧਮ ਵਰਗ ਨੂੰ ਤਰੱਕੀ ਮਿਲੇਗੀ। ਵਿਕਾਸ ਦੀ ਰਫ਼ਤਾਰ ਨੂੰ ਗਤੀ ਮਿਲੇਗੀ। ਇਸ ਬਜਟ ਨਾਲ ਟੈਕਸ ਵਿਵਸਥਾ ਸਰਲ ਹੋਵੇਗੀ, ਇਨਫਰਾਸਟ੍ਰਕਚਰ ਦਾ ਆਧੁਨਿਕੀਕਰਨ ਹੋਵੇਗਾ। ਬਜਟ ‘ਚ ਆਉਣ ਵਾਲੀ ਪੀੜ੍ਹੀ ਦੀ ਚਿੰਤਾ ਕੀਤੀ ਗਈ ਹੈ। ਇਹ ਨਿਊ ਇੰਡੀਆ ਦੇ ਨਿਰਮਾਣ ਵਾਲਾ ਬਜਟ ਹੈ। ਸਾਲ 2022 ਦੇ ਸੰਕਲਪਾਂ ਨੂੰ ਪੂਰਾ ਕਰਨ ਵਾਲਾ ਬਜਟ ਹੈ। ਇਹ ਦੇਸ਼ ਲਈ ਡਰੀਮ ਬਜਟ ਹੈ।

Send this to a friend