ਮਹਿਲ ਕਲਾਂ ‘ਚ ਕਿਸਾਨ ਆਗੂ ਦੇ ਕਾਤਲ ਫੜੇ

ਮਹਿਲ ਕਲਾਂ, 5 ਜੁਲਾਈ (ਜਸਵੰਤ ਸਿੰਘ ਲਾਲੀ)- ਪਿਛਲੇ ਦਿਨੀ ਕਸਬਾ ਮਹਿਲ ਕਲਾਂ ਵਿਖੇ ਹੋਏ ਕਿਸਾਨ ਆਗੂ ਬਹਾਦਰ ਸਿੰਘ ਪੁੱਤਰ ਮਲਕੀਤ ਸਿੰਘ 55 ਸਾਲ ਦੇ ਕਤਲ ਨੂੰ ਲੈ ਕੇ ਮਹਿਲ ਕਲਾਂ ਪੁਲਿਸ ਨੇ ਦੋਸੀ ਕਾਤਲ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ । ਜਿਸ ਸਬੰਧੀ ਡੀ ਐਸ ਪੀ ਮਹਿਲ ਕਲਾਂ ਰਵਿੰਦਰ ਸਿੰਘ ਅਤੇ ਐਸ ਐਚ ਮਹਿਲ ਕਲਾਂ ਮੋਹਰ ਸਿੰਘ ਨੇ ਡੀ ਐਸ ਪੀ ਦਫਤਰ ਮਹਿਲ ਕਲਾਂ ਵਿਖੇ ਪ੍ਰੈਸ ਕਾਂਨਫਰੰਸ ਦੌਰਾਨ ਦੱਸਿਆ ਕਿ ਮਿਤੀ 29/30 ਜੂਨ 2019 ਦੀ ਦਰਮਿਆਨੀ ਰਾਤ ਨੂੰ ਬਹਾਦਰ ਸਿੰਘ ਦਾ ਕਤਲ ਹੋ ਗਿਆ ਸੀ । ਜਿਸ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਕਪਤਾਨ ਸਿੰਘ ਦੇ ਬਿਆਨਾ ਦੇ ਅਧਾਰ ਤੇ
ਜਸਵੰਤ ਸਿੰਘ ਪੁੱਤਰ ਚਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਦਰਸਨ ਸਿੰਘ ਵਾਸੀਆਨ ਛੀਨੀਵਾਲ ਰੋਡ ਮਹਿਲ ਕਲਾ ਦੇ ਖਿਲਾਫ ਮੁਕੱਦਮਾ ਨੰਬਰ 40 ਮਿਤੀ 30/6/2019 ਅ/ਧ 302,34 ਹਿੰ: ਦੰ: ਦਰ ਰਜਿਸਟਰ ਕੀਤਾ ਗਿਆ । ਪੁਲਿਸ ਦੇ ਦੱਸਣ ਅਨੁਸਾਰ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਹਾਦਰ ਸਿੰਘ ਦਾ ਕਤਲ ਸਿਰਫ ਗੁਰਪ੍ਰੀਤ ਸਿੰਘ ਪੁੱਤਰ ਦਰਸਨ ਵਾਸੀ ਮਹਿਲ ਕਲਾਂ ਨੇ ਹੀ ਕੀਤਾ ਹੈ । ਗੁਰਪ੍ਰੀਤ ਸਿੰਘ ਬਹਾਦਰ ਸਿੰਘ ਨੂੰ ਕਤਲ ਨਹੀ ਕਰਨਾ ਚਾਹੁੰਦਾ ਸੀ ਅਸਲ ਵਿੱਚ ਉਹ ਬਹਾਦਰ ਸਿੰਘ ਦੇ ਲੜਕੇ ਪਰਗਟ ਸਿੰਘ ਨੂੰ ਕਤਲ ਕਰਨਾ ਚਾਹੁੰਦਾ ਸੀ । ਕਿਉ ਕਿ ਦੋਸੀ ਗੁਰਪ੍ਰੀਤ ਸਿੰਘ ਅਤੇ ਮ੍ਰਿਤਕ ਬਹਾਦਰ ਸਿੰਘ ਦਾ ਲੜਕਾ ਪਰਗਟ ਸਿੰਘ ਆਪਸ ਵਿੱਚ ਪਹਿਲਾ ਪੱਕੇ ਦੋਸਤ ਸਨ । ਕਰੀਬ ਢਾਈ ਸਾਲ ਪਹਿਲਾ ਦੋਸੀ ਗੁਰਪ੍ਰੀਤ ਸਿੰਘ ਦੀ ਕਸੇ ਲੜਕੀ ਨਾਲ ਮੰਗਣੀ ਹੋਈ ਸੀ ਦੋਸੀ ਗੁਰਪ੍ਰੀਤ ਸਿੰਘ ਨੂੰ ਸੱਕ ਸੀ ਕਿ ਪਰਗਟ ਸਿੰਘ ਨੇ ਉਸਦੀ ਮੰਗੇਤਰ ਨਾਲ ਫੋਨ ਪਰ ਸਬੰਧ ਬਣਾ ਲਏ ਸਨ ਅਤੇ ਇਹ ਵੀ ਸੱਕ ਸੀ ਕਿ ਪਰਗਟ ਸਿੰਘ ਦੋਸੀ ਗੁਰਪ੍ਰੀਤ ਸਿੰਘ ਦੀ ਮੰਗੇਤਰ ਨੂੰ ਗੁਰਪ੍ਰੀਤ ਬਾਰੇ ਮਾੜੇ ਚਾਲ ਚੱਲਣ ਦੱਸ ਕੇ ਭੜਕਾਉਦਾ ਰਹਿੰਦਾ ਹੈ ਅਤੇ ਪਹਿਲਾ ਵੀ ਕਈ ਵਾਰ ਦੋਵੇ ਇੱਕ ਦੂਜੇ ਨੂੰ ਦੇਖਣ ਦੀਆ ਧਮਕੀਆ ਦਿੰਦੇ ਰਹਿੰਦੇ ਸਨ । ਜਿਸ ਦੌਰਾਨ 29/30 ਜੂਨ 2019 ਦੀ ਦਰਮਿਆਨੀ ਰਾਤ ਨੂੰ ਦੋਸੀ ਗੁਰਪ੍ਰੀਤ ਸਿੰਘ ਨੇ ਸਰਾਬ ਦੇ ਨਸੇ ਵਿੱਚ ਪਰਗਟ ਸਿੰਘ ਦੀ ਜਗਾ ਉਸਦੇ ਪਿਤਾ ਬਹਾਦਰ ਸਿੰਘ ਦਾ ਕਤਲ ਕਰ ਦਿੱਤਾ ਜਦ ਕਿ ਉਹ ਪਰਗਟ ਸਿੰਘ ਨੂੰ ਕਤਲ ਕਰਨ ਗਿਆ ਸੀ।

Send this to a friend