ਬਠਿੰਡਾ, 5 ਜੁਲਾਈ (ਗੁਰਮੀਤ ਸੇਮਾ)- ਕੇਦਰ ਦੀ ਮੋਦੀ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ 2019-20 ਲਈ ਝੋਨੇ ਦੀ ਭਾਅ ਵਧਾ ਕੇ ਕਿਸਾਨ ਹਿਤੈਸੀ ਹੋਣ ਦਾ ਦਾਅਵਾ ਕੀਤਾ ਹੈ,ਇਹਨਾ ਵਿਚਾਰਾ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਜਿਲ੍ਹਾ ਬਠਿੰਡਾ ਸ਼ਹਿਰੀ ਕਿਸਾਨ ਮੋਰਚਾ ਦੇ ਪ੍ਰਧਾਨ ਬਰਿੰਦਰ ਕਲਿਆਣ ਨੇ ਕੀਤਾ ਉਹਨਾ ਨੇ ਕਿਹਾ ਕਿ ਕੇਂਦਰ ਦੀ ਮੋਦੀ
ਸਰਕਾਰ ਨੇ ਝੋਨੇ ਦੇ ਭਾਅ ਵਿੱਚ ਜੋ 65 ਰੁਪਏ ਦਾ ਵਾਧਾ ਕੀਤਾ ਹੈ,ਜਿਸ ਨਾਲ ਹੁਣ ਏ ਗਰੇਡ ਦਾ ਰੇਟ 1835 ਰੁਪਏ ਕੁਆਟਿਲ ਹੋ ਜਾਵੇਗਾ,ਉਹਨਾ ਨੇ ਕਿਹਾ ਕਿ ਰੇਟ ਵਿੱਚ ਵਾਧਾ ਹੋਣ ਨਾਲ ਸਮੂਹ ਕਿਸਾਨਾ ਜੰਥੇਬੰਦੀਆ ਅਤੇ ਕਿਸਾਨਾ ਵਿੱਚ ਖੁਸ਼ੀ ਪਾਈ ਜਾ ਰਹੀ ਹੈ।ਕਿਹਾ ਕਿ ਇਹ ਫੈਸਲਾ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਹੋਇਆ ਹੈ।ਮੋਦੀ ਸਰਕਾਰ ਦੇ ਇਸ ਕਿਸਾਨ ਪੱਖੀ ਫੈਸਲੇ ਦਾ ਬਠਿੰਡਾ ਜਿਲ੍ਹਾ ਦੇ ਭਾਰਤੀ ਜਨਤਾ ਪਾਰਟੇ ਆਗੂਆ ਵੱਲੋ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਗਿਆ।ਉਹਨਾ ਨੇ ਕਿਹਾ ਕਿ ਇਸ ਤੋ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਜੋ ਨਰਿੰਦਰ ਮੋਦੀ ਨੇ ਜੋ ਕਿਸਾਨਾ ਦੀ ਆਮਦਨ 2022 ਤੱਕ ਦੁਗਣੀ ਕਰਨ ਦਾ ਸੁਪਨਾ ਦੇਖਿਆ ਸੀ ਇਸ ਲਈ ਮੋਦੀ ਸਰਕਾਰ ਵਚਨਵੱਧ ਹੈ।