ਨਵੀਂ ਦਿੱਲੀ, 4 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਅੱਤਵਾਦੀ ਹਾਫਿਜ਼ ਸਾਈਦ ‘ਤੇ ਕਾਰਵਾਈ ਸਿਰਫ਼ ਦਿਖਾਵਾ ਹੈ। ਇਸ ਨਾਲ ਪਾਕਿਸਤਾਨ ਦਾ ਦੋਗਲਾਪਨ ਜਗ ਜ਼ਾਹਰ ਹੋਇਆ ਹੈ। ਪਾਕਿਸਤਾਨ ‘ਚ ਅੱਤਵਾਦੀ ਸਰਗਨਾ ਦਾਊਦ ਇਬਰਾਹਿਮ ਤੇ ਹਾਫਿਜ਼ ਸਾਈਦ ਦੇ ਮੌਜੂਦ ਹੋਣ ਦੇ ਮੁੱਦੇ ‘ਤੇ ਵਿਦੇਸ਼ ਮੰਤਰਾਲੇ ਨੇ ਮੀਡੀਆ ਨੂੰ ਸੰਬੋਧਨ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅੱਤਵਾਦ ਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ। ਪਾਕਿਸਤਾਨ ਨੂੰ ਜਲਦ ਹਫੀਜ਼ ਸਈਦ ਨੂੰ ਭਾਰਤ ਨੂੰ ਸੌਂਪ ਦੇਣਾ ਚਾਹੀਦਾ ਹੈ।