ਬੁਢਲਾਡਾ, 4 ਜੁਲਾਈ (ਅਮਨ ਮਹਿਤਾ)- ਸਥਾਨਕ ਸ਼ਹਿਰ ਦੇ ਬਿਜਲੀ ਘਰ ਤੋਂ ਥੋੜੀ ਦੂਰੀ ਤੇ ਪਿੰਡ ਗੁਰਨੇ ਨੂੰ ਜਾ ਰਹੇ ਮੋਟਰ ਸਾਇਕਲ ਸਵਾਰ ਨੂੰ ਤੇਜ਼ ਰਫਤਾਰ ਨਾਲ ਸਾਹਮਣੇ ਤੋਂ ਆ ਰਹੇ ਕੈਂਟਰ ਵੱਲੋਂ ਟੱਕਰ ਮਾਰਨ ਕਾਰਨ ਮੋਟਰ ਸਾਇਕਲ ਸਵਾਰ ਦੀ ਮੋਕੇ ਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਆ ਹੈ।, ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਭਾਰੀ ਮੀਹ ਛੱਖੜ ਕਾਰਨ ਇੱਕ ਦਰਖਤ ਟੁੱਟ ਕੇ ਸੜਕ ਤੇ ਆ ਡਿੱਗਿਆ ਸੀ ਜ਼ੋ ਆਵਾਜਾਈ ਵਿੱਚ ਵਿਘਨ ਬਣਿਆ ਹੋਇਆ ਸੀ ਕਿ ਅੱਜ ਤਕਰੀਬਨ ਸ਼ਾਮ 5 ਵਜੇ ਦੇ ਕਰੀਬ ਗੁਰਜੰਟ ਸਿੰਘ ਘੱਤੂ (30 ਸਾਲਾਂ) ਪੁੱਤਰ ਮੁਖਤਿਆਰ ਸਿੰਘ ਵਾਸੀ ਗੁਰਨੇ ਕਲਾਂ ਸ਼ਹਿਰ ਤੋਂ ਪਿੰਡ ਵੱਲ ਜਾ ਰਿਹਾ ਕਿ ਅਚਾਨਕ ਟੁੱਟੇ ਦਰੱਖਤ ਤੋਂ ਸਾਇਡ ਤੋਂ ਅੱਗੇ ਨਿਕਲਣ ਲੱਗਿਆ ਕਿ ਸਾਹਮਣੇ ਆ ਰਹੇ ਤੇਜ਼ ਰਫਤਾਰ ਨਾਲ ਆ ਰਹੇ ਮੱਝਾ ਨਾਲ ਭਰੇ ਕੈਟਰ ਨੇ ਟੱਕਰ ਮਾਰ ਦਿੱਤੀ। ਜਿੱਥੇ ਗੁਰਜੰਟ ਸਿੰਘ ਜਖਮਾਂ ਦੀ ਤਾਬ ਨਾ ਚਲਦਾ ਹੋਇਆ ਦਮ ਤੋੜ ਗਿਆ। ਸਿਟੀ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਰਘਟਨਾ ਦਾ ਜਾਇਜ਼ਾ ਲੈਣ ਲਈ ਐੱਸ ਐਚ ਓ ਸਦਰ ਇੰਸਪੈਕਟਰ ਜ਼ਸਵਿੰਦਰ ਕੋਰ ਆਦਿ ਹਾਜ਼ਰ ਸਨ।