ਦੇਸ਼–ਵਾਸੀ ਪਾਣੀ ਦੀ ਹਰੇਕ ਬੂੰਦ ਬਚਾਉਣ ਦਾ ਸੰਕਲਪ ਲੈਣ : ਸ਼੍ਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਵੱਲੋਂ ਮੁੜ ਸਰਕਾਰ ਬਣਾਏ ਜਾਣ ਬਾਅਦ ਪਹਿਲੀ ‘ਮਨ ਕੀ ਬਾਤ’

ਨਵੀਂ ਦਿੱਲੀ, 30 ਜੂਨ- ਲੋਕ ਸਭਾ ਚੋਣਾਂ ਜਿੱਤਣ ਅਤੇ ਮੁੜ ਸਰਕਾਰ ਬਣਾਉਣ ਤੋਂ ਬਾਅਦ ਪਹਿਲੀ ਵਾਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼–ਵਾਸੀਆਂ ਨੂੰ ‘ਮਨ ਕ ਬਾਤ’ ਨਾਂਅ ਦੇ ਰੇਡੀਓ ਪ੍ਰੋਗਰਾਮ ਰਾਹੀਂ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਇਸ ਮੌਕੇ ਸਮੂਹ ਦੇਸ਼–ਵਾਸੀਆਂ ਨੂੰ ਪਾਣੀ ਦੀ ਇੱਕ–ਇੱਕ ਬੂੰਦ ਬਚਾਉਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਪਾਣੀ ਦਾ ਸੰਕਟ ਹੌਲੀ–ਹੌਲੀ ਵਧਦਾ ਜਾ ਰਿਹਾ ਹੈ। ਹਰੇਕ ਇਲਾਕੇ ਵਿੱਚ ਪਾਣੀ ਨੂੰ ਬਚਾਉਣ ਦੇ ਵੱਖਰੇ ਢੰਗ ਪ੍ਰਚਲਿਤ ਹਨ। ਸਭ ਨੂੰ ਉਹ ਸਾਰੇ ਤਰੀਕੇ ਜ਼ਰੂਰ ਅਪਨਾਉਣੇ ਚਾਹੀਦੇ ਹਨ ਤੇ ਸਾਨੂੰ ਹਰ ਹਾਲਤ ਵਿੱਚ ਪਾਣੀ ਬਚਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਦੇਸ਼ ਵਿੱਚ ਨਵਾਂ ਪਾਣੀ ਸ਼ਕਤੀ ਮੰਤਰਾਲਾ ਬਣਾਇਆ ਗਿਆ ਹੈ, ਇਸ ਤੋਂ ਪਾਣੀ ਨਾਲ ਸਬੰਧਿਤ ਸਾਰੇ ਮਜ਼ਮੂਨਾਂ ਉੱਤੇ ਤੇਜ਼ੀ ਨਾਲ ਫੈਸਲੇ ਲਏ ਜਾ ਸਕਣਗੇ। ਮੇਰੀ ਪਹਿਲੀ ਬੇਨਤੀ ਹੈ– ਜਿਵੇਂ ਦੇਸ਼ਵਾਸੀਆਂੇ ਨੇ ਸਫਾਈ ਨੂੰ ਇੱਕ ਜਨ ਅੰਦੋਲਨ ਦਾ ਰੂਪ ਦੇ ਦਿੱਤਾ। ਆਓ, ਉਸ ਤਰ੍ਹਾਂ ਹੀ ਪਾਣੀ ਲਈ ਇੱਕ ਜਨ ਅੰਦੋਲਨ ਦੀ ਸ਼ੁਰੂਆਤ ਕਰੀਏ। ਇਸ ਤੋਂ ਇਲਾਵਾ ਸਾਡੇ ਦੇਸ਼ ਵਿੱਚ ਪਾਣੀ ਦੇ ਹਿਫਾਜ਼ਤ ਲਈ ਕਈ ਪਰੰਪਰਿਕ ਤੌਰ – ਤਰੀਕੇ ਸਦੀਆਂ ਤੋਂ ਵਰਤੋਂ ਵਿੱਚ ਲਿਆਏ ਜਾ ਰਹੇ ਹਨ। ਉੱਥੇ ਹੀ ਮੋਦੀ ਨੇ ਕਿਹਾ ਜਦੋਂ ਦੇਸ਼ ਵਿੱਚ ਐਮਰਜੈਂਸੀ ਲਾਈ ਗਈ ਉਦੋਂ ਉਸ ਦਾ ਵਿਰੋਧ ਸਿਰਫ਼ ਸਿਆਸੀ ਦਾਇਰੇ ਤੱਕ ਸੀਮਿਤ ਨਹੀਂ ਰਿਹਾ ਸੀ, ਰਾਜਨੇਤਾਵਾਂ ਤੱਕ ਸੀਮਿਤ ਨਹੀਂ ਰਿਹਾ, ਜਨ-ਜਨ ਦੇ ਦਿਲ ਵਿੱਚ ਇੱਕ ਗੁੱਸਾ ਸੀ। ਭਾਰਤ ਮਾਣ ਨਾਲ ਕਹਿ ਸਕਦਾ ਹੈ ਕਿ ਸਾਡੇ ਲਈ, ਕਾਨੂੰਨ ਨਿਯਮਾਂ ਤੋਂ ਪਰ੍ਹੇ ਲੋਕਤੰਤਰ ਸਾਡੇ ਸਸਕਾਰ ਹਨ, ਲੋਕਤੰਤਰ ਸਾਡਾ ਸੱਭਿਆਚਾਰ ਹੈ, ਲੋਕਤੰਤਰ ਸਾਡੀ ਵਿਰਾਸਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੋਣਾਂ ਵਿੱਚ ਰੁੱਝੇ ਹੋਣ ਕਾਰਨ ਉਹ ਰੇਡੀਓ ਦੇ ਸਰੋਤਿਆਂ ਨਾਲ ‘ਮਨ ਕੀ ਬਾਤ’ ਨਹੀਂ ਕਰ ਸਕੇ। ਚੋਣਾਂ ਖ਼ਤਮ ਹੋਣ ਤੋਂ ਬਾਅਦ ਫਿਰ ਸੋਚਿਆ ਕਿ ਤੁਰੰਤ ਸ਼ੁਰੂ ਕਰ ਦੇਵਾਂ ਪਰ ਫਿਰ ਕ੍ਰਮ ਨਹੀਂ ਤੋੜਨਾ ਚਾਹੁੰਦਾ ਸਾਂ, ਇਸੇ ਲਈ ਆਖ਼ਰੀ ਐਤਵਾਰ ਦੀ ਉਡੀਕ ਕੀਤੀ ਅਤੇ ਅੱਜ ਫਿਰ ਤੁਹਾਡੇ ਨਾਲ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਜੋ ਲੋਕਤੰਤਰ ਮਿਲਿਆ ਹੈ, ਉਹ ਵਡਮੁੱਲਾ ਤੇ ਮਹਾਨ ਹੈ। ਇਸ ਲੋਕਤੰਤਰ ਨੂੰ ਸਾਡੀਆਂ ਰਗ਼ਾਂ ਵਿੱਚ ਸਦੀਆਂ ਦੀ ਸਾਧਨਾ, ਪੀੜ੍ਹੀ–ਦਰ–ਪੀੜ੍ਹੀ ਦੇ ਸੰਸਕਾਰ ਤੇ ਵਿਸ਼ਾਲ ਵਿਆਪਕ ਮਨ ਦੀ ਹਾਲਤ ਨਾਲ ਜਗ੍ਹਾ ਮਿਲੀ ਹੈ। ਪਿਛਲੇ ਮਹੀਨੇ ਲੋਕਤੰਤਰ ਦਾ ਮਹਾਂ–ਤਿਉਹਾਰ, ਬਹੁਤ ਵੱਡੀ ਚੋਣ ਮੁਹਿੰਮ, ਸਾਡੇ ਦੇਸ਼ ਵਿੱਚ ਸੰਪੰਨ ਹੋਈ। ਅਮੀਰ ਤੋਂ ਲੈ ਕੇ ਗ਼ਰੀਬ ਸਭ ਨੇ ਇਸ ਤਿਉਹਾਰ ਵਿੱਚ ਖ਼ੁਸ਼ੀ ਨਾਲ ਭਾਗ ਲਿਆ ਕਿਉਂਕਿ ਸਭ ਆਪਣੇ ਦੇਸ਼ ਦੇ ਭਵਿੱਖ ਦਾ ਫ਼ੈਸਲਾ ਕਰਨ ਲਈ ਤਤਪਰ ਸਨ।

Send this to a friend