ਗੜ੍ਹਸ਼ੰਕਰ, 30 ਜੂਨ (ਅਸ਼ਵਨੀ ਸ਼ਰਮਾ)- ਇੱਥੋਂ ਨੰਗਲ ਰੋੜ ਤੇ ਪੈਦੇ ਅੱਡਾ ਖਾਨਪੁਰ ਦੇ ਨਜਦੀਕ ਇੱਕ ਗੱਡੀ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਟਰ ਨੰਬਰ ਐਚ.ਪੀ-64 ਏ 0247 ਜਿਸ ਨੂੰ ਕੁਲਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਖੱਡ (ਰੋਪੜ) ਚਲਾ ਰਿਹਾ ਸੀ ਜੋ ਕਿ ਖਾਲੀ ਡਰੱਮਾ ਨਾਲ ਲੱਦਿਆ ਹੋਇਆ ਸੀ ਜੋ ਕਿ ਗੋਦਪੁਰ ਫੈਕਟਰੀ ਤੋ ਲੈ ਕੇ ਹਰਿਆਣਾ ਦੇ ਸ਼ਹਿਰ ਪਰਮਾਣੂ ਨੂੰ ਜਾ ਰਿਹਾ ਸੀ ਜਦੋ ਗੱਡੀ ਖਾਨਪੁਰ ਗੇਟ ਦੇ ਨਜਦੀਕ ਪਹੁੰਚੀ ਤਾ ਚਾਲਕ ਨੂੰ ਅੱਗ ਲੱਗਣ ਵਾਰੇ ਪਤਾ ਚੱਲਿਆ ਤਾ ਚਾਲਕ ਨੇ ਆਪਣੇ ਹੋਰ ਤਿੰਨ ਸਾਥੀਆ ਸਮੇਤ ਛਾਲਾ ਮਾਰ ਦਿਤੀਆ ਜਿਸ ਨਾਲ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ। ਅੱਗ ਨੇ ਗੱਡੀ ਨੂੰ ਪੂਰੀ ਤਰਾ ਆਪਣੀ ਲਪੇਟ ‘ਚ ਲੈ ਲਿਆ। ਅੱਗ ਬਝਾਉਣ ਲਈ ਨਵਾਸ਼ਹਿਰ ਤੋ 2 ਗੱਡੀਆ ਫਾਈਰ ਬ੍ਰਗੇਡ ਦੀਆ ਮੰਗਵਾਈਆ ਗਈਆ ਅਤੇ ਅੱਗ ਤੇ ਕਾਬੂ ਪਾਇਆ ਗਿਆ।
ਗੜ੍ਹਸ਼ੰਕਰ ਤੋ ਨੰਗਲ ਨੂੰ ਜਾਦੇ ਇਸ ਸੜਕ ਤੇ ਅੱਗ ਲੱਗਣ ਕਾਰਨ 2 ਘੰਟੇ ਆਵਾਜਾਈ ਬੰਦ ਰਹੀ। ਗੱਡੀ ਪੂਰੀ ਤਰਾ ਅੱਗ ਦੀ ਭੇਟ ਚੜ ਗਈ। ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀ ਚੱਲ ਸਕਿਆ।