June 1, 2026 1:19 pm

ਜੰਡਿਆਲਾ ਨੇੜੇ ਸੜਕ ਹਾਦਸੇ ’ਚ 3 ਮੌਤਾਂ

image ਜੰਡਿਆਲਾ ਗੁਰੂ, 3 ਮਈ (ਵਰੁਣ ਸੋਨੀ)-ਬੀਤੀ ਦੇਰ ਸ਼ਾਮ ਰਾਤ 10 ਵਜੇ ਦੇ ਕਰੀਬ ਜੰਡਿਆਲਾ ਖਡੂਰ ਸਾਹਿਬ ਰੋਡ ਪਿੰਡ ਧਾਰੜ ਦੇ ਕੋਲ ਬਲੈਰੋ ਗੱਡੀ ਅਤੇ ਮੋਟਰ ਸਾਈਕਲ ਦੀ ਟੱਕਰ  ਵਿਚ 2 ਨੋਜਵਾਨ ਅਤੇ ਇਕ 10 ਸਾਲ ਦੇ ਕਰੀਬ ਲੜਕੇ ਦੀ ਮੋਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਮੋਕੇ ਤੇ ਇੱਕਤਰ ਕੀਤੀ ਜਾਣਕਾਰੀ ਵਿਚ ਦੇਖਿਆ ਕਿ ਮ੍ਰਿਤਕ ਸਰੀਰਾਂ ਦਾ ਬੁਰਾ ਹਾਲ ਹੋਇਆ ਦਾ ਸੀ ਇਕ ਨੋਜਵਾਨ ਦਾ ਤਾਂ ਸਿਰ ਬਲੈਰੋ ਗੱਡੀ ਦੇ ਅਗਲੇ ਸ਼ੀਸ਼ੇ ਵਿਚ ਬੁਰੀ ਤਰ੍ਹਾ ਫਸਿਆ ਸੀ। ਬਲੈਰੋ ਸਫੇਦ ਰੰਗ ਦੀ ਗੱਡੀ ਨੰਬਰ ਪੀ ਬੀ 02 ਬੀ ਵੀ 7804 ਜੋ ਕਿ ਸ਼ਰਾਬ ਦੇ ਠੇਕੇਦਾਰ ਸੀ, ਖਡੂਰ ਸਾਹਿਬ ਵਾਲੀ ਸਾਈਡ ਤੋਂ ਆ ਰਹੇ ਸੀ ਜਦੋਂ ਕਿ ਮੋਟਰ ਸਾਈਕਲ ਨੰਬਰ ਐਚ ਆਰ 22 ਡੀ 6001 ਤੇ ਸਵਾਰ 2 ਨੋਜਵਾਨ ਜੰਡਿਆਲਾ ਗੁਰੂ ਦੇ ਲੜਕੇ ਨੂੰ ਉਸਦੇ ਚਾਚੇ ਕੋਲ ਪਿੰਡ ਧਾਰੜ

ਲੈਕੇ ਜਾ ਰਹੇ ਸਨ  ਕਿ ਰਸਤੇ ਵਿਚ ਅਣਹੋਣੀ ਨੇ ਉਸ ਮਾਸੂਮ ਨੂੰ ਕੁਦਰਤ ਦੀ ਝੋਲੀ ਵਿਚ ਪਾ ਦਿੱਤਾ। ਮ੍ਰਿਤਕ ਮਾਸੂਮ ਉਮਰ ਕਰੀਬ 10 ਸਾਲ ਆਕਾਸ਼ਦੀਪ ਸਿੰਘ ਸਪੁੱਤਰ ਸਵਰਗਵਾਸੀ ਬਲਵਿੰਦਰ ਸਿੰਘ ਦਾ ਇਕੋ ਇਕ  ਲੜਕਾ ਸੀ।

Send this to a friend