May 28, 2026 12:06 pm

ਤੇਜ਼ ਰਫਤਾਰ ਗੱਡੀ ਨੇ ਸਕੂਟਰ ਨੂੰ ਮਾਰੀ ਟੱਕਰ, 2 ਜ਼ਖਮੀ

ਨਾਭਾ, 26 ਜੂਨ (ਸਿਕੰਦਰ ਸਿੰਘ)- ਨਾਭਾ ਦੀ ਸਬ ਤਹਿਸੀਲਦੇ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਸਕਰਾਲੀ ਨਜ਼ਦੀਕ ਸੜਕ ‘ਤੇ ਤੇਜ ਰਫਤਾਰ ਗੱਡੀ ਪਲਟੀ ਖਾਏ ਜਾਣ ਅਤੇ ਸਕੂਟਰ ਨੂੰ ਲਪੇਟ ਵਿਚ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ‘ਤੇ ਮਿਲੀ ਜਾਣਕਾਰੀ ਮੁਤਾਬਕ ਕਾਰ ਨਾਭਾ ਤੋਂ ਭਾਦਸੋਂ ਵੱਲ ਆ ਰਹੀ ਕਿ ਅਚਾਨਕ ਬੇਕਾਬੂ ਹੋ ਗਈ ਅਤੇ ਦੋ-ਤਿੰਨ ਪਲਟੀਆਂ ਖਾ ਗਈ ਅਤੇ ਇਸਦੇ ਨਾਲ ਹੀ ਸਕੂਟਰ ਨੂੰ ਵੀ ਲਪੇਟ ਵਿਚ ਲੈ ਲਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਗੰਭੀਰ ਰੂਪ ‘ਚ ਜ਼ਖਮੀ ਕਾਰ ਡਰਾਇਵਰ ਅਤੇ ਸਕੂਟਰ ਚਾਲਕਾਂ ਨੂੰ ਭਾਦਸੋਂ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ।ਮੌਕੇ ‘ਤੇ ਪੁੱਜੇ ਸਬ-ਇੰਸਪੈਕਟਰ ਲਖਵੀਰ ਸਿੰਘ ਨੇ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend