ਬਠਿੰਡਾ/ਨਥਾਣਾ,20 ਜੂਨ (ਗੁਰਮੀਤ ਸੇਮਾ,ਚਰਨਜੀਤ ਸਿੱਧੂ) ਪੰਜਾਬ ਸਰਕਾਰ ਹੀ ਨਹੀਂ ਸਗੋਂ ਪੂਰੇ ਦੇਸ਼ ਅੰਦਰ ਸਰਕਾਰਾ ਵੱਲੋ ਫ਼ਾਸੀਵਾਦੀ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ,ਜਿਸ ਤਹਿਤ ਮੋਦੀ ਸਰਕਾਰ ਦੂਜੀ ਵਾਰ ਸੱਤਾ ਹੱਥ ਵਿੱਚ ਆਉਣ ਤੋਂ ਬਾਅਦ ਜੋ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਘੱਟ ਗਿਣਤੀ ਸਿੱਖਾਂ,ਮੁਸਲਮਾਨਾਂ, ਦਲਿਤਾਂ ਅਤੇ ਅੋਰਤਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ।ਹਰ ਦਿਨ ਨਵੀਂ ਘਟਨਾ ਵਾਪਰ ਰਹੀ ਹੈ ਜੋ ਕਿ ਫ਼ਾਸੀਵਾਦ ਦਾ ਵੱਡਾ ਹਮਲਾ ਹੈ, ਇਸ ਲਈ ਜਮਹੂਰੀ ਤਾਕਤਾਂ ਨੂੰ ਇਕੱਠੇ ਹੋ ਕੇ ਸਾਹਮਣਾ ਕਰਨ ਦੀ ਲੋੜ ਹੈ। ਇਹਨਾ ਵਿਚਾਰਾ ਦਾ ਪ੍ਰਗਟਾਵਾ ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਕਾਮਰੇਡ ਹਰਵਿੰਦਰ ਸੇਮਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਮੋਦੀ ਸਰਕਾਰ ਇਹਨਾਂ ਘਟਨਾਵਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਕਾਰਨ ਸਾਰੇ ਦੇਸ਼ ਅੰਦਰ ਇਹਨਾ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ, ਜਿਵੇ ਕਿ ਕੱਲ੍ਹ ਪਿੰਡ ਮਾਣੂਕੇ (ਮੋਗਾ) ਵਿਖੇ ਇਕ ਬਜੁਰਗ ਅਮ੍ਰਿੰਤਧਾਰੀ ਮਹਿਲਾ ਦੀ ਗੁੰਡਿਆਂ ਵੱਲੋਂ ਕੁੱਟਮਾਰ ਅਤੇ ਧਾਰਿਮਕ ਚਿੰਨਾ ਦੀ ਬੇ-ਅਦਬੀ ਕਰਨਾ ਮਾਮਲਾ ਅਤਿ ਨਿੰਦਣਯੋਗ ਹੈ ਕਾਮਰੇਡ ਸੇਮਾ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਰਵਾਈ ਦੀ ਸਰਕਾਰ ਤੋਂ ਮੰਗ ਕਰਦਿਆ ਕਿਹਾ ਜੇਕਰ ਸਰਕਾਰਾਂ ਦੀ ਨੀਂਦ ਨਾ ਖੁੱਲ੍ਹੀ ਤਾਂ ਸਾਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ।