Skip to content
Independent perspectives. Global stories.
BREAKING

ਕੇਂਦਰ ਵੱਲੋਂ ਤੰਬਾਕੂ ਵਿਰੋਧੀ ਮੁਹਿੰਮ ਦੀ ਸ਼ੁਰੂਆਤ

Share this story

ਨਵੀਂ ਦਿੱਲੀ, 18 ਜੁਲਾਈ (ਵਿਸ਼ਵ ਵਾਰਤਾ)-ਦੇਸ਼ ਵਿੱਚ ਧੂਆਂ ਮੁਕਤ ਤੰਬਾਕੂ ਦੇ ਇਸਤੇਮਾਲ ਦੇ ਵੱਧ ਰਹੇ ਰੁਝਾਨ ‘ਤੇ ਕਾਬੂ ਪਾਉਣ ਤੇ ਇਸ ਦੇ ਖ਼ਤਰਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਰਾਸ਼ਟਰੀ ਪੱਧਰ ਉਤੇ ਕੌਮੀ ਤੰਬਾਕੂ ਕੰਟਰੋਲ ਮੁਹਿੰਮ ਅਥਰੂ ਮੁਕਤ ਜੀਵਨ ਦੀ ਸ਼ੁਰੂਆਤ ਕੀਤੀ ਗਈ ਹੈ। ਧੂੰਆਂ ਮੁਕਤ ਤੰਬਾਕੂ ਜਿਸ ਨੂੰ ਆਮ ਤੌਰ ‘ਤੇ ਗੁਟਕਾ, ਜਰਦਾ, ਪਾਨ ਮਸਾਲਾ, ਖੈਨੀ ਤੇ ਤੰਬਾਕੂ ਵਾਲੇ ਪਾਨ ਵਜੋਂ ਜਾਣਿਆ ਜਾਂਦਾ ਹੈ, ਇਸ ਦਾ ਇਸਤੇਮਾਲ ਤਕਰੀਬਨ 33 ਕਰੋੜ ਭਾਰਤੀਆਂ ਵੱਲੋਂ ਕੀਤਾ ਜਾਂਦਾ ਹੈ।
no-smoking
ਵਿਸ਼ਵ ਬਾਲਗ ਤੰਬਾਕੂ ਸਰਵੇਖਣ ਮੁਤਾਬਿਕ ਭਾਰਤ ਵਿੱਚ 26 ਫੀਸਦ ਬਾਲਗ ਖਾਣ ਵਾਲੇ ਤੰਬਾਕੂ ਦੀ ਵਰਤੋਂ ਕਰਦੇ ਹਨ, ਇਨ੍ਹਾਂ ਵਿੱਚ 33 ਫੀਸਦ ਪੁਰਸ਼ ਤੇ 18.4 ਫੀਸਦ ਔਰਤਾਂ ਸ਼ਾਮਿਲ ਹਨ। ਇਸ ਸਬੰਧੀ ਇੱਕ ਫਿਲਮ ਆਸਾਮ ਦੇ ਗੁਹਾਟੀ ਵਿਚਲੇ ਸਥਿਤ ਬੀ ਬਰੂਆ ਕੈਂਸਰ ਇੰਸਟੀਚਿਊਟ ਤੇ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਵਿੱਚ ਧੂੰਆ ਮੁਕਤ ਤੰਬਾਕੂ ਦੇ ਇਸਤੇਮਾਲ ਤੋਂ ਪੀੜਤ ਵਿਅਕਤੀਆਂ ਦੀ ਦਸ਼ਾ ਦਾ ਚਿੱਤਰਣ ਕੀਤਾ ਗਿਆ ਹੈ। ਪ੍ਰਭਾਵਿਤ ਲੋਕਾਂ ਦੀ ਜੁਬਾਨੀ ਹੀ ਦੱਸਿਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਇਸ ਬੂਰੀ ਆਦਤ ਦਾ ਸ਼ਿਕਾਰ ਹੋਏ ਤੇ ਕੈਂਸਰ ਦੇ ਖਤਰੇ ਵੱਲ ਵਧੇ। ਇਸ ਫਿਲਮ ਨੂੰ 16 ਖੇਤਰੀ ਭਾਸ਼ਾਵਾਂ ਵਿੱਚ ਤਿਆਰ ਕੀਤਾ ਗਿਆ ਹੈ। ਫਿਲਮ ਦੇ ਨਾਲ ਇਸ ਦੀ ਵੱਖਰੀ ਆਡੀਓ ਕੈਸਿਡ ਵੀ ਬਣਾਈ ਗਈ ਹੈ ਜਿਨ੍ਹਾਂ ਦਾ ਰਾਸ਼ਟਰੀ ਤੇ ਖੇਤਰੀ ਦੂਰਦਰਸ਼ਨ ਚੈਨਲਾਂ ਤੇ ਆਲ ਇੰਡੀਆ ਰੇਡੀਓ ਉਤੇ ਪ੍ਰਸਾਰਣ ਕੀਤਾ ਜਾਵੇਗਾ। ਇਹ ਮੁਹਿੰਮ ਲਗਭਗ ਡੇਢ ਮਹੀਨਾ ਜਾਰੀ ਰਹੇਗੀ।

WRITTEN BY