ਅਸ਼ਵਨੀ ਸੇਖੜੀ ਦੀ ਅਨਏਡੇਡ ਕਾਲਜਾਂ ਦੇ ਮੁੱਦਿਆਂ ਤੇ 20 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ
ਮੋਹਾਲੀ – ਪੰਜਾਬ ਸਰਕਾਰ ਦੇ 1600 ਤੋਂ ਵੱਧ ਅਨਏਡੇਡ ਕਾਲਜਾਂ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਦੀ ਅਦਾਇਗੀ ਨਾ ਹੋਣ ਕਾਰਨ ਐਸ ਸੀ ਵਿਦਿਆਰਥੀਆਂ ਨੂੰ 2019-20 ਦੇ ਸੈਸ਼ਨ ਤੋਂ ਦਾਖਲਾ ਨਾ ਦੇਣ ਦਾ ਮਨ ਬਣਾ ਲਿਆ ਹੈ।ਜੁਆਇੰਟ ਐਕਸ਼ਨ ਕਮੇਟੀ (ਜੈਕ) ਦੇ ਬੁਲਾਰੇ, ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਹੁਣ ਤੱਕ 2015-16 ਦੇ ਫੰਡ ਕਾਲਜਾਂ ਨੂੰ ਦਿੱਤੇ ਗਏ ਹਨ। ਸਾਲ 2016-17 ਦੇ ਫੰਡ ਵੀ ਪੂਰੀ ਤਰ੍ਹਾਂ ਨਾਲ ਨਹੀਂ ਵੰਡੇ ਗਏ ਹਨ, ਜਦਕਿ 2017-18 ਅਤੇ 2018-19 ਦੀ ਸਾਰੀ ਰਾਸ਼ੀ ਹੀ ਬਕਾਇਆ ਹੈ। ਇਸ ਦੇਰੀ ਦੇ ਕਾਰਨ, ਕਾਲਜਾਂ ਨੂੰ 2019-20 ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਟਾਰੀਆ ਨੇ ਅੱਗੇ ਕਿਹਾ ਕਿ ਜੈਕ ਦੇ ਡਾਇਰੈਕਟਰਾਂ ਨੇ ਸਾਰੇ ਮਾਮਲੇ ਬਾਰੇ ਜੈਕ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੂੰ ਜਾਣਕਾਰੀ ਦਿੱਤੀ ਹੈ ਅਤੇ ਅਸ਼ਵਨੀ ਸੇਖੜੀ 20 ਜੂਨ ਜਾਣੀ ਕਲ੍ਹ ਨੂੰ ਹੋਣ ਵਾਲੀ ਮੀਟਿੰਗ ਵਿੱਚ ਪੰਜਾਬ ਦੇ ਮੁੱਖਮੰਤਰੀ ਨਾਲ ਇਨ੍ਹਾਂ ਮੁੱਦਿਆਂ ਤੇ ਗੱਲਬਾਤ ਕਰਣਗੇ ।ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਬੀ.ਏਡ ਫੈਡਰੇਸ਼ਨ ਦੇ ਪ੍ਰਧਾਨ ਸ. ਜਗਜੀਤ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਵਿਚ ਹੋਈ ਮੀਟਿੰਗ ਵਿਚ ਸ. ਜਗਜੀਤ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ ਬੀ.ਏਡ ਐਸ.ਈ. ਵਿਦਿਆਰਥੀਆਂ ਤੋਂ ਫੀਸ ਵਸੂਲ ਕਰਨਗੇ ਕਿ ਬੀ.ਏਡ 2 ਸਾਲ ਦਾ ਕੋਰਸ ਹੈ ਅਤੇ ਕੋਰਸ ਪੂਰਾ ਹੋਣ ਤੋਂ ਬਾਅਦ ਰਕਮ ਵਿਦਿਆਰਥੀ ਦੇ ਖਾਤੇ ਵਿੱਚ ਰਕਮ ਆਉਂਦੀ ਹੈ ਜਿਸ ਕਰਕੇ ਕਾਲਜਾਂ ਨੂੰ ਵਿਦਿਆਰਥੀਆਂ ਅਤੇ ਸਰਕਾਰ ਤੋਂ ਪੈਸਾ ਵਾਪਸ ਲੈਣ ਲਈ ਕਈ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਦਾ ਹੈ।ਹੋਰਨਾ ਜੈਕ ਡਾਇਰੈਕਟਰਾਂ ਜਿਵੇ ਪੰਜਾਬ ਦੇ ਗੈਰ-ਸਹਾਇਕ ਤਕਨੀਕੀ ਸੰਸਥਾਨਾਂ ਦੇ ਉਪ-ਪ੍ਰਧਾਨ ਸ. ਮਨਜੀਤ ਸਿੰਘ; ਨਰਸਿੰਗ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਚਰਨਜੀਤ ਵਲੀਆ; ਕਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨ ਦੇ ਪ੍ਰਧਾਨ ਸ਼. ਅਨਿਲ ਚੋਪੜਾ; , ਅਕਾਦਮਿਕ ਸਲਾਹਕਾਰ ਫੋਰਮ ਦੇ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ; ਈ.ਟੀ.ਟੀ. ਫੈਡਰੇਸ਼ਨ ਦੇ ਪ੍ਰਧਾਨ ਨਿਰਮਲ ਸਿੰਘ; ਪੀ ਯੂ ਬੀ.ਐਡ. ਐਸੋਸੀਏਸ਼ਨ ਤੋ ਸ਼੍ਰੀ ਜਸਿਨਿਕ ਸਿੰਘ; ਪੰਜਾਬ ਅਨਏਡਿਡ ਡਿਗਰੀ ਕਾਲਜਜ ਐਸੋਸੀਏਸ਼ਨ (ਪੁਡਕਾ) ਤੋ ਸ. ਸੁਖਮੰਦਰ ਸਿੰਘ ਚੱਠਾ; ਆਈ.ਟੀ.ਆਈ. ਐਸੋਸੀਏਸ਼ਨ ਤੋ ਸ਼੍ਰੀ ਸ਼ਿਮਾਂਸ਼ੂ ਗੁਪਤਾ; ਪੌਲੀਟੈਕਨਿਕ ਐਸੋਸੀਏਸ਼ਨ ਤੋ ਸ. ਰਾਜਿੰਦਰ ਧਨੋਆ; ਕਨਫੈਡਰੇਸ਼ਨ ਆਫ ਅਨਏਡਿਡ ਕਾਲਜਜ ਐਸੋਸੀਏਸ਼ਨ ਤੋ ਸ਼. ਵਿਪਿਨ ਸ਼ਰਮਾ; ਜੀ.ਐਨ.ਡੀ.ਯੂ ਬੀ.ਏਡ ਐਸੋਸੀਏਸ਼ਨ ਤੋ ਡਾ. ਸਤਵਿੰਦਰ ਸੰਧੂ ਆਦਿ ਨੇ ਵੀ ਦਾਅਵਾ ਕੀਤਾ ਹੈ ਕਿ ਐਸ.ਸੀ. ਫੰਡਾਂ ਦੀ ਅਦਾਇਗੀ ਤੋਂ ਬਿਨਾਂ ਕਾਲਜਾਂ ਨੂੰ ਬਚਾਣਾ ਮੁਸ਼ਕਿਲ ਹੈ।