ਗੁਹਾਟੀ, 2 ਮਈ (ਪੀ.ਟੀ.)-ਅਸਮ ਦੇ ਕੋਕਰਾਝਾਰ ਜ਼ਿਲ੍ਹੇ ’ਚ ਐਨਡੀਐਫਬੀ (ਐੱਸ) ਦੇ ਅੱਤਵਾਦੀਆਂ ਦੇ ਹਮਲੇ ’ਚ ਸ਼ੁੱਕਰਵਾਰ ਨੂੰ 11 ਲੋਕ ਜਿਨ੍ਹਾਂ ’ਚ ਬੱਚੇ ਤੇ ਔਰਤਾਂ ਵੀ ਸਾਮਿਲ ਹਨ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀਂ ਹੋ ਗਏ। ਘਟਨਾ ਬਾਲਾਪਾੜਾ ਪਿੰਡ ਦੀ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਅੱਤਵਾਦੀਆਂ ਦਾ ਇੱਕ ਸਮੂਹ ਆਨੰਦ ਬਾਜ਼ਾਰ ਇਲਾਕੇ ਦੇ ਕੋਲ ਸਥਿਤ ਇੱਕ ਘਰ ’ਚ ਦਾਖਲ ਹੋਇਆ। ਅੱਤਵਾਦੀਆਂ ਨੇ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਇਸ ਹਮਲੇ ’ਚ 11 ਲੋਕ ਜਿਨ੍ਹਾਂ ’ਚ ਬੱਚੇ ਤੇ ਔਰਤਾਂ ਵੀ ਸਾਮਿਲ ਹਨ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀਂ ਹੋ ਗਏ।