Skip to content
Independent perspectives. Global stories.
BREAKING

ਪੰਜਾਬ ਲੋਕ ਸਭਾ ਚੋਣਾਂ ਦੇ ਸੰਕੇਤ

Share this story

ਡਾ. ਬਰਜਿੰਦਰ ਸਿੰਘ ਹਮਦਰਦ
ਮੁੱਖ ਸੰਪਾਦਕ
ਅਜੀਤ ਗਰੁੱਪ ਜਲੰਧਰ

ਲੋਕ ਸਭਾ ਚੋਣਾਂ ਦੇ ਸ¤ਤਵੇਂ ਗੇੜ ਦੌਰਾਨ ਪੰਜਾਬ ਵਿਚ 13 ਸੀਟਾਂ ਲਈ ਪਈਆਂ ਵੋਟਾਂ ਨੂੰ ਬੜੀ ਦਿਲਚਸਪੀ ਨਾਲ ਦੇਖਿਆ ਗਿਆ ਹੈ। 70 ਫ਼ੀਸਦੀ ਤੋਂ ਵ¤ਧ ਮਤਦਾਨ ਵੀ ਇਹ ਪ੍ਰਗਟ ਕਰਦਾ ਹੈ ਕਿ ਲੋਕਾਂ ਅੰਦਰ ਇਨ੍ਹਾਂ ਚੋਣਾਂ ਲਈ ਕਾਫੀ ਉਤਸ਼ਾਹ ਸੀ। ਚੋਣਾਂ ਚਾਹੇ ਦੇਸ਼ ਭਰ ਵਿਚ ਕੇਂਦਰੀ ਸਰਕਾਰ ਚੁਣਨ ਲਈ ਹੋ ਰਹੀਆਂ ਹਨ ਪਰ ਵ¤ਖੋ-ਵ¤ਖਰੇ ਪ੍ਰਾਂਤਾਂ ਦੇ ਲੋਕਾਂ ਨੂੰ ਦਰਪੇਸ਼ ਸਮ¤ਸਿਆਵਾਂ ਦੇ, ਇਨ੍ਹਾਂ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਅ¤ਖੋਂ ਪਰੋਖੇ ਨਹੀਂ ਸੀ ਕੀਤਾ ਜਾ ਸਕਦਾ। ਦੇਸ਼ ਦੇ ਇਕ ਵ¤ਡੇ ਹਿ¤ਸੇ ਵਿਚ ਮੋਦੀ ਦੀ ਲਹਿਰ ਚਲਦੀ ਨਜ਼ਰ ਆ ਰਹੀ ਹੈ। ਭਾਜਪਾ ਨੂੰ ਇਹ ਉਮੀਦ ਹੈ ਕਿ ਉਹ ਹੋਰਨਾਂ ਪਾਰਟੀਆਂ ਨਾਲ ਗਿਣਤੀਆਂ-ਮਿਣਤੀਆਂ ਕਰਕੇ ਸਰਕਾਰ ਬਣਾਉਣ ਵਿਚ ਸਫ਼ਲ ਹੋ ਜਾਵੇਗੀ। ਉਸ ਦੀ ਚੋਣ ਮੁਹਿੰਮ ਵੀ ਕਾਫੀ ਪ੍ਰਭਾਵਸ਼ਾਲੀ ਮੰਨੀ ਜਾਂਦੀ ਰਹੀ ਹੈ। ਨਰਿੰਦਰ ਮੋਦੀ ਦੇ ਨਾਂਅ ’ਤੇ ਚਾਹੇ ਕਾਫੀ ਵਿਵਾਦ ਬਣੇ ਰਹੇ ਹਨ ਪਰ ਇਨ੍ਹਾਂ ਚੋਣਾਂ ਵਿਚ ਉਸ ਦੇ ਵ¤ਡੇ ਪ੍ਰਭਾਵ ਨੂੰ ਮੰਨਿਆ ਜਾਂਦਾ ਰਿਹਾ ਹੈ।
ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 10 ਸਾਲ ਦੇ ਲਗਭਗ ਦੇਸ਼ ਦਾ ਪ੍ਰਸ਼ਾਸਨ ਚਲਾਇਆ ਹੈ। ਉਸ ਦੀ ਇਸ ਲੰਮੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤੇ ਲੋਕਾਂ ਦੇ ਮਨ ਤਬਦੀਲੀ ਲਈ ਉਸਲਵ¤ਟੇ ਲੈਂਦੇ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਵੀ ਚਰਚਾ ਹੁੰਦੀ ਰਹੀ ਹੈ। ਉਸ ਨੂੰ ਵੀ ਤਬਦੀਲੀ ਦੇ ਪ੍ਰਤੀਕ ਵਜੋਂ ਮੰਨਿਆ ਜਾਣ ਲ¤ਗਾ ਹੈ। ਚਾਹੇ ਹੁਣ ਤ¤ਕ ਇਸ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਸੇ ਪ¤ਖੋਂ ਵਧੀਆ ਨਹੀਂ ਮੰਨਿਆ ਜਾ ਸਕਦਾ ਪਰ ਲੋਕ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਰਵਾਇਤੀ ਪਾਰਟੀਆਂ ਤੋਂ ਉਕਤਾਏ ਨਜ਼ਰ ਆ ਰਹੇ ਹਨ। ਦੇਸ਼ ਵਿਚ ਸਮ¤ਸਿਆਵਾਂ ਵ¤ਡੀਆਂ ਹਨ। ਉਨ੍ਹਾਂ ਨਾਲ ਤਕੜੇ ਹੋ ਕੇ ਨਿਪਟਣ ਲਈ ਰਵਾਇਤੀ ਪਾਰਟੀਆਂ ਪ੍ਰਭਾਵਸ਼ਾਲੀ ਕਦਮ ਉਠਾ ਸਕਣ ਤੋਂ ਅਸਮਰ¤ਥ ਰਹੀਆਂ ਹਨ। ਪੰਜਾਬ ਵਿਚ ਵੀ ਇਸ ਨਵੇਂ ਪ੍ਰਭਾਵ ਨੂੰ ਦੇਖਿਆ ਤੇ ਮਹਿਸੂਸ ਕੀਤਾ ਜਾਣ ਲ¤ਗਾ ਹੈ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਪ੍ਰਭਾਵ

ਰੜਕਦਾ ਨਜ਼ਰ ਆਇਆ ਹੈ। ਪੰਜਾਬ ਵਿਚ ਲੋਕਾਂ ਸਾਹਮਣੇ ਅਨੇਕਾਂ-ਅਨੇਕ ਸਮ¤ਸਿਆਵਾਂ ਖੜ੍ਹੀਆਂ ਹਨ। ਇਨ੍ਹਾਂ ਦਾ ਜ਼ਿਕਰ ਅਕਸਰ ਕੀਤਾ ਜਾਂਦਾ ਰਿਹਾ ਹੈ। ਆਮ ਤੌਰ ’ਤੇ ਲੋਕ ਪ੍ਰੇਸ਼ਾਨੀ ਦੇ ਆਲਮ ‘ਚੋਂ ਗੁਜ਼ਰਦੇ ਰਹੇ ਹਨ। ਕੀ ਆਮ ਆਦਮੀ ਪਾਰਟੀ ਅਜਿਹੀਆਂ ਸਮ¤ਸਿਆਵਾਂ ਦਾ ਸਮਾਧਾਨ ਕਰ ਸਕਦੀ ਹੈ? ਇਸ ਬਾਰੇ ਕੋਈ ਵੀ ਸਪ¤ਸ਼ਟ ਨਹੀਂ ਹੈ। ਪਰ ਨਵਾਂ ਤਜਰਬਾ ਕਰਨ ਅਤੇ ਤਬਦੀਲੀ ਲਿਆਉਣ ਲਈ ਯਤਨ ਕਰਨ ਦਾ ਕੀ ਹਰਜ ਹੈ। ਅਜਿਹੀ ਭਾਵਨਾ ਅਧੀਨ ਬਹੁਤ ਸਾਰੇ ਨੌਜਵਾਨ ਵੋਟਰਾਂ ਅਤੇ ਰਵਾਇਤੀ ਵੋਟਰਾਂ ਵਿਚ ਨਵੀਂ ਚੇਤਨਾ ਪਣਪੀ ਵੇਖੀ ਜਾ ਸਕਦੀ ਹੈ। ਇਸ ਸੰਦਰਭ ਵਿਚ ਹੀ ਪੰਜਾਬ ਵਿਚ ਹੋਈਆਂ ਚੋਣਾਂ ਦੌਰਾਨ ‘ਆਪ’ ਦਾ ਵਧਿਆ ਪ੍ਰਭਾਵ ਪ੍ਰਤ¤ਖ ਦੇਖਿਆ ਗਿਆ ਹੈ। ਅਮਲੀ ਰੂਪ ਵਿਚ ਇਸ ਦਾ ਨਤੀਜਾ ਕੀ ਹੋਵੇਗਾ, ਇਸ ਬਾਰੇ ਯਕੀਨ ਨਾਲ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਭਵਿ¤ਖ ਵਿਚ ਇਹ ਪਾਰਟੀ ਸਿਆਸੀ ਖੇਤਰ ਵਿਚ ਕਿੰਨੀ ਕੁ ਪੈਂਠ ਜਮਾ ਸਕਣ ’ਚ ਸਫ਼ਲ ਹੋਵੇਗੀ, ਇਸ ਬਾਰੇ ਵੀ ਅਜੇ ਕੁਝ ਯਕੀਨ ਨਾਲ ਨਹੀਂ ਆਖਿਆ ਜਾ ਸਕਦਾ। ਪਰ ਪੈਦਾ ਹੋਈ ਇਹ ਲਹਿਰ ਰਵਾਇਤੀ ਪਾਰਟੀਆਂ ਲਈ ਇਕ ਚੁਣੌਤੀ ਜ਼ਰੂਰ ਕਹੀ ਜਾ ਸਕਦੀ ਹੈ।
ਇਸ ਪੜਾਅ ’ਤੇ ਆ ਕੇ ਇਨ੍ਹਾਂ ਪਾਰਟੀਆਂ ਨੂੰ ਗੰਭੀਰਤਾ ਨਾਲ ਆਪਣੇ ਅੰਦਰ ਝਾਤੀ ਮਾਰਨ ਦੀ ਜ਼ਰੂਰਤ ਹੋਵੇਗੀ। ਇਨ੍ਹਾਂ ਨੂੰ ਆਪਣੇ ਅਪਣਾਏ ਢੰਗ-ਤਰੀਕਿਆਂ ’ਤੇ ਮੁੜ ਗ਼ੌਰ ਕਰਨਾ ਪਵੇਗਾ। ਆਪਣੀਆਂ ਪ੍ਰਾਪਤੀਆਂ ਤੇ ਨਾਕਾਮੀਆਂ ਸਬੰਧੀ ਪੜਚੋਲ ਕਰਨੀ ਹੋਵੇਗੀ। ਬਿਨਾਂ ਸ਼¤ਕ ਇਹ ਚੋਣਾਂ ਪੰਜਾਬ ਅੰਦਰ ਨਵੀਂ ਸਿਆਸੀ ਫ਼ਿਜ਼ਾ ਪੈਦਾ ਕਰਨ ਦੇ ਸਮਰ¤ਥ ਰਹੀਆਂ ਹਨ। ਅ¤ਜ ਹਰ ਕੋਈ ਚਾਹੁੰਦਾ ਹੈ ਕਿ ਇਕ ਵਾਰ ਫਿਰ ਨਵਾਂ ਪੰਜਾਬ ਸਿਰਜਿਆ ਜਾਵੇ, ਆਮ ਲੋਕਾਂ ਨੂੰ ਦਰਪੇਸ਼ ਗੰਭੀਰ ਸਮ¤ਸਿਆਵਾਂ ਦਾ ਕੋਈ ਹ¤ਲ ਨਿਕਲੇ। ਨਵੀਂ ਫ਼ਿਜ਼ਾ ਵਿਚ ਸਿਆਸੀ ਪਾਰਟੀਆਂ ਆਉਂਦੇ ਸਮੇਂ ’ਚ ਇਸ ਮੰਤਵ ਲਈ ਕਿੰਨਾ ਕੁ ਯੋਗਦਾਨ ਪਾਉਣ ਦੇ ਸਮਰ¤ਥ ਹੋਣਗੀਆਂ, ਇਹ ਵੇਖਣਾ ਬਾਕੀ ਹੋਵੇਗਾ।(ਸੰਪਾਦਕੀ ਅਜੀਤ ਜਲੰਧਰ 3-5-2014)

WRITTEN BY