ਵਾਰਾਨਸੀ , 29 ਅਪ੍ਰੈਲ (ਪੀ.ਟੀ.)-ਆਸੀ ਘਾਟ ਖੇਤਰ ਵਿੱਚ ਕੁਝ ਸ਼ੱਕੀ ਭਾਜਪਾ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ 3 ਕਾਰਕੁੰਨ ਜ਼ਖਮੀ ਹੋ ਗਏ। ਪੁਲਿਸ ਨੇ 15 ਅਣਪਛਾਤੇ ਵਿਅਕਤੀਆਂ ਵਿਰੁੱਧ ਐ¤ਫ.ਆਈ.ਆਰ. ਦਰਜ ਕਰ ਲਈ ਹੈ। ‘ਆਪ’ ਦੇ ਕਾਰਕੁੰਨ ਅੰਕਿਤ ਲਾਲ ਨੇ ਦੱਸਿਆ ਕਿ ਉਹ ਆਸੀ ਘਾਟ ਖੇਤਰ ਵਿਚ ਪਾਣੀ ਪੀ ਰਹੇ ਸਨ ਤਾਂ ਭਾਜਪਾ ਵਰਕਰਾਂ ਦਾ ਇਕ ਗਰੁ¤ਪ ਉਥੇ ਆਇਆ ਤੇ ਉਨ੍ਹਾਂ ਨੂੰ ਪਾਰਟੀ ਦੀਆਂ ਟੋਪੀਆਂ ਉਤਾਰਨ ਲਈ ਕਿਹਾ। ਨਾਂਹ ਕਰਨ ‘ਤੇ ਭਾਜਪਾ ਵਰਕਰਾਂ ਨੇ ਉਨ੍ਹਾਂ ਉਪਰ ਹਮਲਾ ਕਰ ਦਿ¤ਤਾ। ਭੇਲੂਪੁਰ ਥਾਣੇ ਦੇ ਐਸ.ਐਚ.ਓ ਵੀ.ਕੇ ਸਿੰਘ ਨੇ ਦਸਿਆ ਕਿ ਆਪ ਕਾਰਕੁੰਨਾਂ ਨੇ 15 ਅਣਪਛਾਤੇ ਹਮਲਾਵਰਾਂ ਵਿਰੁ¤ਧ ਮਾਮਲਾ ਦਰਜ ਕਰ ਲਿਆ ਹੈ। ਆਪਣੀ ਸ਼ਿਕਾਇਤ ਵਿਚ ਆਪ ਕਾਰਕੁੰਨਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਉਪਰ ਹਮਲਾ ਭਾਜਪਾ
ਵਰਕਰਾਂ ਨੇ ਕੀਤਾ ਹੈ। ਜਖਮੀ ਹੋਏ ਆਪ ਦੇ ਸਾਰੇ 3 ਕਾਰਕੁੰਨ ਨਦਾਨ ਮਿਸ਼ਰਾ, ਅੰਕਿਤ ਲਾਲ ਤੇ ਪ੍ਰਭਾਤ ਇਕ ਸੰਗੀਤਕ ਚੋਣ ਮੁਹਿੰਮ ਗਰੁ¤ਪ ‘ਪਲੇਅ ਫਾਰ ਚੇਂਜ‘ ਦੇ ਮੈਂਬਰ ਹਨ ਜੋ ਪਾਰਟੀ ਦੀ ਮੁਹਿੰਮ ਚਲਾ ਰਹੇ ਹਨ।



