ਰੂਪਨਗਰ, 11 ਜੂਨ (ਲਾਡੀ ਖਾਬੜਾ)- ਡਿਪਟੀ ਕਮਿਸ਼ਨਰ ਡਾ:ਸੁਮੀਤ ਜਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਈ ਵੀ ਖੁੱਲਾ ਬੋਰਵੈੱਲ ਮੋਜੂਦ ਨਹੀ ਹੋਣਾ ਚਾਹੀਦਾ ਜੇਕਰ ਕਿਸੇ ਜਗ੍ਹਾਂ ਕੋਈ ਖੁੱਲਾ ਬੋਰਵੈੱਲ ਮੌਜੂਦ ਹੈ ਤਾਂ ਉਸਨੂੰ ਤੁਰੰਤ ਭਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇ ਕਿਤੇ ਕੋਈ ਖੁੱਲਾਂ ਬੋਰਵੈੱਲ ਮੌਜੂਦ ਹੈ ਅਤੇ ਉਸ ਨੂੰ ਭਰਿਆ ਨਹੀ ਗਿਆ ਹੈ ਤਾਂ ਵੀ ਇਸ ਸਬੰਧੀ ਸੂਚਨਾ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਦਿੱਤੀ ਜਾ ਸਕਦੀ ਹੈ। ਇਸ ਤਰ੍ਰਾਂ ਦੇ ਬੋਰਵੈੱਲ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਪੂਰਨ ਬੰਦ ਕਰਵਾਇਆ ਜਾਵੇਗਾ।



