Skip to content
Independent perspectives. Global stories.
BREAKING

ਪਤਨੀ ਦੇ ਨਜਾਇਜ਼ ਸੰਬੰਧਾ ਨੇ ਲਈ ਪਤੀ ਦੀ ਜਾਨ

Share this story

ਸ੍ਰੀ ਮਾਛੀਵਾੜਾ ਸਾਹਿਬ, 9 ਜੂਨ (ਜਗਰੂਪ ਸਿੰਘ ਮਾਨ)- ਅੱਜ ਦੇ ਕਲਯੁਗੀ ਦੌਰ ਵਿੱਚ ਹਵਸ ਵਿੱਚ ਅੰਨੇ ਕੁਝ ਲੋਕ ਆਪਣੇ ਹੀ ਨੇੜਲੇ ਰਿਸ਼ਤਿਆਂ ਨੂੰ ਕਿਵੇਂ ਤਾਰ ਤਾਰ ਕਰ ਦਿੰਦੇ ਹਨ ਏਥੋਂ ਤੱਕ ਕਿ ਜਾਨ ਲੈਣ ਤੋਂ ਵੀ ਨਹੀਂ ਝਿਜਕਦੇ !ਅਜਿਹੀ ਹੀ ਇੱਕ ਹੋਰ ਖੌਫਨਾਕ ਘਟਨਾਂ ਵਰਤੀ ਹੈ ਸ੍ਰੀ ਮਾਛੀਵਾੜਾ ਸਾਹਿਬ ਥਾਣਾ ਅਧੀਨ ਪੈਂਦੇ ਪਿੰਡ ਧਨੂੰਰ ‘ਚ ਜਿਥੇ ਇੱਕ ਔਰਤ ਪਰਮਜੀਤ ਕੌਰ ਨੇ ਆਪਣੇ ਪ੍ਰੇਮੀ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਨਾਲ ਮਿਲਕੇ ਆਪਣੇ ਹੀ ਪਤੀ ਸਤਨਾਮ ਸਿੰਘ (32) ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਤਨਾਮ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਉਸਦੀ ਮਾਣੇਵਾਲ ਨਿਵਾਸੀ ਗੁਰਪ੍ਰੀਤ ਸਿੰਘ ਨਾਲ ਦੋਸਤੀ ਸੀ। ਗੁਰਪ੍ਰੀਤ ਸਿੰਘ ਆਪਣੇ ਦੋਸਤ ਦੇ ਘਰ ਅਕਸਰ ਧਨੂੰਰ ਪਿੰਡ ਆਇਆ ਕਰਦਾ ਸੀ ਜਿੱਥੇ ਉਸਦੀ ਪਤਨੀ ਪਰਮਜੀਤ ਕੌਰ ਨਾਲ ਨਜਾਇਜ਼ ਸਬੰਧ ਬਣ ਗਏ। ਸਤਨਾਮ ਸਿੰਘ ਨੂੰ ਆਪਣੀ ਪਤਨੀ ਪਰਮਜੀਤ ਕੌਰ ਦੇ ਆਪਣੇ ਦੋਸਤ ਗੁਰਪ੍ਰੀਤ ਸਿੰਘ ਨਾਲ ਨਜਾਇਜ਼ ਸਬੰਧਾਂ ਦੀ ਜਾਣਕਾਰੀ ਸੀ ਤੇ ਉਹ ਰੋਕਦਾ ਵੀ ਸੀ ਪਰ ਹਵਸ ਵਿੱਚ ਅੰਨੇ ਦੋਸਤ ਤੇ ਸਤਨਾਮ ਦੀ ਪਤਨੀ ਨੇ ਆਪਣਾ ਇਸ਼ਕ ਸਿਰੇ ਚੜਾਉਣ ਲਈ ਸਤਨਾਮ ਸਿੰਘ ਨੂੰ ਗਲ ਘੁਟ ਕੇ ਮਾਰ ਦਿੱਤਾ।

WRITTEN BY