Skip to content
Independent perspectives. Global stories.
BREAKING

ਕਲਯੁਗੀ ਪੁੱਤਰ ਵੱਲੋਂ ਪਿਉ ਦਾ ਬੇਰਹਿਮੀ ਨਾਲ ਕਤਲ

Share this story

ਕਥਿਤ ਦੋਸ਼ੀ ਨੇ ਮਾਮੇ ਦੀ ਲੜਕੀ ਨਾਲ ਕਰਵਾਇਆ ਸੀ ਪ੍ਰੇਮ ਵਿਆਹ

ਮਾਨਸਾ 8 ਜੂਨ (ਜਗਦੀਸ਼ ਬਾਂਸਲ)- ਮਾਨਸਾ ਦੇ ਪਿੰਡ ਖਿੱਲਣ ਵਿਖੇ ਇੱਕ ਕਲਯੁਗੀ ਪੁੱਤਰ ਵਲੋਂ ਆਪਣੇ ਪਿਉ ਨੂੰ ਨਲਕੇ ਦੀ ਹੱਥੀਂ ਨਾਲ ਕੁੱਟ ਕੁੱਟ ਕੇ ਜਾਨੋ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਿੱਲਣ ਦੇ ਨੌਜੁਆਨ ਜਗਸੀਰ ਸਿੰਘ ਨੇ 2 ਸਾਲ ਪਹਿਲਾਂ ਆਪਣੇ ਘਰਦਿਆਂ ਦੀ ਮਰਜੀ ਦੇ ਖਿਲਾਫ ਆਪਣੇ ਮਾਮੇ ਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਕਾਰਨ ਜਗਸੀਰ ਸਿੰਘ ਦੇ ਮਾਤਾ ਪਿਤਾ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ ਪਰ ਹੁਣ ਫੇਰ ਉਹ ਪਿਛਲੇ ਚਾਰ ਪੰਜ ਦਿਨ ਤੋਂ ਵਾਪਸ ਪਿੰਡ ਖਿੱਲਣ ਆ ਕੇ ਘਰੇ ਰਹਿਣ ਲੱਗ ਪਿਆ ਸੀ ਜਿਸ ਕਾਰਨ ਘਰ ਵਿੱਚ ਲੜਾਈ ਝਗੜਾ ਹੁੰਦਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਬੀਤੇ ਰਾਤ ਜਗਸੀਰ ਸਿੰਘ ਅਤੇ ਉਸਦੇ ਪਿਤਾ ਬਾਵਾ ਸਿੰਘ ਵਿਚਕਾਰ ਲੜਾਈ ਝਗੜਾ ਹੋਣ ਤੇ ਜਗਸੀਰ ਸਿੰਘ ਨੇ ਆਪਣੇ ਪਿਤਾ ਬਾਵਾ ਸਿੰਘ ਤੇ ਨਲਕੇ ਦੀ ਹੱਥੀ ਨਾਲ ਕਾਫੀ ਵਾਰ ਕੀਤੇ ਜਿਸ ਨਾਲ ਬਾਵਾ ਸਿੰਘ ਦੀ ਮੌਕੇ ਤੇ ਮੋਤ ਹੋ ਗਈ ਅਤੇ ਜਗਸੀਰ ਸਿੰਘ ਆਪਣੇ ਪਿਤਾ ਨੂੰ ਕਤਲ ਕਰਕੇ ਫਰਾਰ ਹੋ ਗਿਆ।ਮਿਰਤਕ ਬਾਵਾ ਸਿੰਘ ਦੇ ਦੂਸਰੇ ਲੜਕੇ ਜਸਬੀਰ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਵਲੋਂ ਮਾਮੇ ਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ਕਾਰਨ ਅਸੀਂ 2 ਸਾਲ ਪਹਿਲਾਂ ਉਸਨੂੰ ਘਰੋ ਕਢ ਦਿੱਤਾ ਸੀ ਪਰ ਚਾਰ ਪੰਜ ਦਿਨ ਤੋਂ ਉਹ ਪਿੰਡ ਆਇਆ ਹੋਇਆ ਸੀ ਅਤੇ ਰਾਤ ਉਸਨੇ ਬਾਪੂ ਬਾਵਾ ਸਿੰਘ ਦਾ ਕਤਲ ਕਰ ਦਿੱਤਾ ਥਾਣਾ ਸਦਰ ਮਾਨਸਾ ਦੇ ਮੁੱਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿਰਤਕ ਬਾਵਾ ਸਿੰਘ ਦੇ ਲੜਕੇ ਜਸਬੀਰ ਸਿੰਘ ਦੇ ਬਿਆਨ ਦਰਜ ਕਰਕੇ ਜਸਵੀਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਜਲਦੀ ਉਸਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।

WRITTEN BY