ਅਮਰਾਵਤੀ, 7 ਜੂਨ (ਪੰਜਾਬ ਟਾਇਮਜ਼ ਬਿਊਰੋ)- ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਦੇਸ਼ਮ ਪਾਰਟੀ ਨੂੰ ਸੱਤਾ ‘ਚੋਂ ਬੇਦਖਲ ਕਰਨ ਦੇ ਬਾਅਦ ਜਗਨ ਮੋਹਨ ਰੈੱਡੀ ਦੀ ਅਗਵਾਈ ਵਿੱਚ ਬਣੀ ਵਾਈ.ਐਸ.ਆਰ. ਕਾਂਗਰਸ ਦੀ ਸਰਕਾਰ ਵਿੱਚ ਪੰਜ ਉੱਪ ਮੁੱਖ ਮੰਤਰੀ ਬਣਾਏ ਜਾਣਗੇ। ਅਜਿਹਾ ਫੈਸਲਾ ਇਸ ਲਈ ਕੀਤਾ ਗਿਆ ਹੈ, ਤਾਂ ਕਿ ਸਾਰੇ ਜਾਤੀਆਂ ਦਾ ਸੱਤਾ ਵਿੱਚ ਸੰਤੁਲਨ ਬਣਾਇਆ ਜਾ ਸਕੇ। ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ ਵਿਧਾਇਕ ਮੁਹੰਮਦ ਮੁਸਤਫਾ ਸਾਈਕ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਸਰਕਾਰ ਵਿੱਚ ਪੰਜ–ਮੁੱਖ ਮੰਤਰੀ ਬਣਾਏ ਜਾਣਗੇ। ਇਹ ਉੱਪ ਮੁੱਖ ਮੰਤਰੀ ਐਸ.ਸੀ, ਐਸ.ਟੀ, ਪਾਛੜੀਆਂ ਜਾਤੀਆਂ, ਘੱਟ ਗਿਣਤੀ ਅਤੇ ਕਾਪੂ ਭਾਈਚਾਰੇ ਵਿੱਚੋਂ ਇੱਕ–ਇੱਕ ਬਣਾਏ ਜਾਣਗੇ।