ਕਾਂਗਰਸ ਦੇ ਦਫਤਰ ‘ਚ ਮੁਸਲਿਮ ਭਰਾਵਾਂ ਦਾ ਮੂੰਹ ਮਿੱਠਾ ਕਰਕੇ ਮਨਾਈ ਈਦ

ਅਮਲੋਹ , 5 ਜੂਨ (ਰਣਜੀਤ ਸਿੰਘ ਘੁੰਮਣ)- ਈਦ ਦਾ ਪਵਿੱਤਰ ਤਿਉਹਾਰ ਆਪਸੀ ਭਾਈਚਾਰਿਕ ਸਾਝ ਦਾ ਉਪਦੇਸ ਦਿੰਦਾ ਹੈ । ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾਂ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ.ਏ ਰਾਮ ਕਿਸ਼ਨ ਭੱਲਾ ਤੇ ਐਡਵੋਕੇਟ ਬਲਜਿੰਦਰ ਸਿੰਘ ਭੱਟੋ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਵਧਾਈ ਦਿੰਦੇ ਹੋਏ ੇ ਕਿਹਾ ਕਿ ਅਸੀ ਅੱਜ ਮੁਸਲਮਾਨ ਭਾਈਚਾਰੇ ਨਾਲ ਮਿਲਕੇ ਈਦ ਦਾ ਤਿਉਹਾਰ ਮਨਾਇਆ ਹੈ ਜੋ ਆਪਸੀ ਭਾਈਚਾਰਕ ਸਾਝ ਦਾ ਸਦੇਸ ਦਿੱਤਾ ਹੈ । ਭਾਰਤ ਚ ਹਰ ਇੱਕ ਤਿਉਹਾਰ ਸਾਰੇ ਲੋਕ ਇਕੱਠੇ ਬੈਠਕੇ ਮਨਾਉਦੇ ਹਨ ਅਤੇ ਦੇਸ ਨੂੰ ਤਰੱਕੀ ਦੇ ਰਾਹ ਤੇ ਦੇਖਣਾ ਚਾਉਦੇ ਹਨ । ਈਦ-ਉਲ-ਫ਼ਿਤਰ ਦਾ ਤਿਉਹਾਰ ਅਸਲ ਵਿੱਚ ਰਮਜ਼ਾਨ ਉਲ ਮੁਬਾਰਿਕ ਦੇ ਪਵਿੱਤਰ ਮਹੀਨੇ ਵਿੱਚ ਕੀਤੀ ਗਈ ਬੰਦਗੀ (ਭਗਤੀ) ਦੇ ਬਦਲੇ ਵਿੱਚ ਮਿਲਣ ਵਾਲੇ ਇਨਾਮ ਦਾ ਸ਼ੁਕਰੀਆ ਅਦਾ ਕਰਨ ਲਈ ਮਨਾਇਆ ਜਾਂਦਾ ਹੈ। ਉਹਨਾਂ ਇਸ ਮੌਕੇ ਤੇ ਜਿੱਥੇ ਇਸ ਪਵਿੱਤਰ ਤਿਉਹਾਰ ਤੇ ਹਲਕਾ ਅਮਲੋਹ ਦੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਇਸ ਮੋਕੇ ਹੈਪੀ ਸੂਦ , ਪਿੰਡ ਭੱਦਲਥੂਹਾ ਦੇ ਸਰਪੰਚ ਜੋਗਾ ਸਿੰਘ , ਪਰਮਜੀਤ ਸਰਮਾ ਕਾਲਾ , ਜਵਾਹਰ ਲਾਲ , ਲਖਵੀਰ ਸਿੰਘ , ਬਲਵਿੰਦਰ ਸਿੰਘ ਕੋਟਲੀ , ਡਾ ਫਕੀਰ ਮਹੁੰਮਦ , ਰਫੀਕ ਖਾ , ਬੀਲਾਲ ਮਹੁੰਮਦ , ਦਫਤਰ ਸਕੱਤਰ , ਲੇਖ ਰਾਜ ਗਾਧੀ, ਡਾ. ਸਮਸੇਰ ਚੰਦ ਗੋਇਲ, ਦੇਸ ਰਾਜ ਨੰਦਾ, ਦਿਲਸ਼ਾਦ ਅਖਤਰ, ਮੁਸਤਾਕ ਅਲੀ , ਬੀਬੀ ਲਖਵੀਰ ਕੋਰ, ਜੀਨਤ ਬੇਗਮ, ਸ਼ਰਨ ਭੱਟੀ ,ਓ.ਐਸ.ਡੀ ਮਨਜੀਤ ਡੱਲਾ, ਉਮੇਸ਼ ਮਿੰਟਾ, ਬਲਰਾਜ ਮਹੁੰਮਦ, ਕੁਲਵਿੰਦਰ ਨਾਭਾ ਤੋ ਇਲਾਵਾ ਕਾਗਰਸ ਪਾਰਟੀ ਦੇ ਵਰਕਰ ਤੇ ਆਗੂ ਹਾਜਰ ਸਨ।

Send this to a friend