Skip to content
Independent perspectives. Global stories.
BREAKING

ਭਾਰਤੀ ਹਵਾਈ ਫ਼ੌਜ ਦਾ ਏ.ਐਨ.-32 ਜਹਾਜ਼ ਕ੍ਰੈਸ਼

Share this story

8 ਕਰੂ ਮੈਂਬਰਾਂ ਸਮੇਤ 13 ਲੋਕ ਸਨ ਸਵਾਰ

ਨਵੀਂ ਦਿੱਲੀ, 3 ਜੂਨ- ਅਸਮ ਦੇ ਜੋਰਹਾਟ ਏਅਰਬੇਸ ਤੋਂ ਅਰੁਣਾਚਲ ਪ੍ਰਦੇਸ਼ ਦੇ ਮੇਨਚੁਕਾ ਲਈ ਉਡਾਣ ਭਰਨ ਵਾਲੇ ਭਾਰਤੀ ਹਵਾਈ ਫੌਜ ਦਾ ਜਹਾਜ਼ ਏ.ਆਈ.ਐੱਫ. ਏ.ਐਨ.-32 ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਹਵਾਈ ਫ਼ੌਜ ਦਾ ਇਹ ਵਿਸ਼ੇਸ਼ ਜਹਾਜ਼ ਕਰੀਬ 6 ਘੰਟੇ ਤੱਕ ਲਾਪਤਾ ਰਿਹਾ। ਸ਼ਾਮ ਕਰੀਬ 7 ਵਜੇ ਜਹਾਜ਼ ਦਾ ਮਲਬਾ ਮਿਲਣ ਦੀ ਖਬਰ ਸਾਹਮਣੇ ਆਈ। ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਹੈਲੀਕਾਪਟਰ ਸਰਚ ਟੀਮ ਨੇ ਭਾਰਤੀ ਹਵਾਈ ਫੌਜ ਦੇ ਏ.ਐਨ-32 ਦੇ ਮਲਬੇ ਨੂੰ ਦੇਖਿਆ ਹੈ। ਇਸ ਜਹਾਜ਼ ‘ਚ ਕਰੀਬ 13 ਲੋਕਾਂ ਦੇ ਮੌਜੂਦ ਹੋਣ ਦੀ ਖਬਰ ਮਿਲੀ ਸੀ। ਖ਼ਬਰ ਲਿਖੇ ਜਾਣ ਤੱਕ ਕਿਸੇ ਕਰੂ ਮੈਂਬਰ ਦੇ ਮਿਲਣ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਜਹਾਜ਼ ਦਾ ਗ੍ਰਾਉਂਡ ਸਟਾਫ ਤੋਂ ਆਖਰੀ ਸੰਪਰਕ ਕਰੀਬ 1 ਵਜੇ ਹੋਇਆ ਸੀ। ਜਹਾਜ਼ ਨੇ ਜ਼ੋਰਹਾਟ ਦੁਪਹਿਰ 12:25 ‘ਤੇ ਉਡਾਣ ਭਰੀ ਸੀ। ਭਾਰਤੀ ਹਵਾਈ ਫੌਜ ਨੇ ਆਈ.ਏ.ਐੱਫ. ਏ.ਐਨ.-32 ਜਹਾਜ਼ ਦਾ ਪਤਾ ਲਗਾਉਣ ਲਈ ਇੱਕ ਸੁਖੋਈ-30 ਲੜਾਕੂ ਜਹਾਜ਼ ਤੇ ਸੀ-130 ਸਪੈਸ਼ਲ ਆਪਾਚੇ ਜਹਾਜ਼ਾਂ ਨੂੰ ਭੇਜਿਆ ਗਿਆ ਸੀ। ਏ.ਐਨ.-32 ਰੂਸ ਨਿਰਮਾਣ ਹਵਾਈ ਫੌਜ ਦਾ ਜਹਾਜ਼ ਹੈ ਤੇ ਹਵਾਈ ਫੌਜ ਵੱਡੀ ਗਿਣਤੀ ‘ਚ ਇਨ੍ਹਾਂ ਜਹਾਜ਼ਾਂ ਦਾ ਇਸਤੇਮਾਲ ਕਰਦੀ ਹੈ।
ਇਹ 2 ਇੰਜਣ ਵਾਲਾ ਟ੍ਰਬੋਪ੍ਰਾਪ ਆਵਾਜਾਈ ਵਾਲਾ ਜਹਾਜ਼ ਹੈ। ਮੇਨਚੁਕਾ ਐਡਵਾਂਸ ਲੈਂਡਿੰਗ ਗ੍ਰਾਉਂਡ ਚੀਨ ਦੀ ਸਰਹੱਦ ਤੋਂ ਜ਼ਿਆਦਾ ਦੂਰ ਨਹੀਂ ਹੈ। ਮੇਨਚੁਕਾ ਐਡਵਾਂਸ ਲੈਂਡਿੰਗ ਗ੍ਰਾਉਂਡ, ਜਿੱਥੇ ਜਹਾਜ਼ ਨੂੰ ਉਤਰਨਾ ਸੀ, ਨੂੰ ਪਿਛਲੇ ਸਾਲ 12 ਜੁਲਾਈ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਸਾਲ 2013 ਤੋਂ ਇਹ ਬੰਦ ਸੀ। ਦੱਸ ਦਈਏ ਕਿ 3 ਸਾਲ ਪਹਿਲਾਂ ਵੀ ਅਜਿਹੀ ਹੀ ਇਕ ਏ.ਐਨ.-32 ਜਹਾਜ਼ ਲਾਪਤਾ ਹੋਇਆ ਸੀ ਜਿਸ ਦਾ ਹਾਲੇ ਤੱਕ ਮਲਬਾ ਵੀ ਨਹੀਂ ਸਕਿਆ ਹੈ। ਹੁਣ ਤੱਕ 9 ਏ.ਐਨ.-32 ਜਹਾਜ਼ ਕ੍ਰੈਸ਼ ਹੋ ਚੁੱਕੇ ਹਨ।

WRITTEN BY