Skip to content
Independent perspectives. Global stories.
BREAKING

ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੀ ਯਾਦ ‘ਚ 68ਵਾਂ ਸ਼ਹੀਦੀ ਜੋੜ ਮੇਲਾ 14 ਤੋਂ

Share this story

15 ਨੂੰ ਕੀਰਤਨ ਦਰਬਾਰ ਅਤੇ 16 ਨੂੰ ਢਾਡੀ ਦਰਬਾਰ ਤਿੰਨੇ ਦਿਨ ਚੱਲਣ ਵਾਲੇ ਖੇਡ ਮੁਕਾਬਲੇ ਹੋਣਗੇ ਖਿੱਚ ਦਾ ਕੇਂਦਰ

ਜਲੰਧਰ, 3 ਜੂਨ- ਜਲੰਧਰ ਸ਼ਹਿਰ ਦੇ ਨਜ਼ਦੀਕ ਪਿੰਡ ਤੱਲ੍ਹਣ ਵਿਖੇ ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੀ ਯਾਦ ‘ਚ 68ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ 14 ਜੂਨ ਤੋਂ 16 ਜੂਨ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰਮਿਕ ਦੀਵਾਨ ਅਤੇ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਰਸੀਵਰ ਅਤੇ ਤਹਿਸੀਲਦਾਰ ਸ: ਕਰਨਦੀਪ ਸਿੰਘ ਭੁੱਲਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੇਲੇ ਦੀ ਸ਼ੁਰੂਆਤ 14 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਆਰੰਭਤਾ ਨਾਲ ਹੋਵੇਗੀ। ਭੋਗ 16 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ। 15 ਜੂਨ ਦਿਨ ਸ਼ਨਿੱਚਰਵਾਰ ਨੂੰ ਕੀਰਤਨ ਦਰਬਾਰ ਸਜਾਏ ਜਾਣਗੇ, ਜਿੰਨ੍ਹਾਂ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਲਖਵਿੰਦਰ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ), ਭਾਈ ਰਣਧੀਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ), ਭਾਈ ਉਂਕਾਰ ਸਿੰਘ (ਊਨਾ ਸਾਹਿਬ ਵਾਲੇ) ਅਤੇ ਭਾਈ ਰਵਿੰਦਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਹਾਜ਼ਰੀ ਭਰਨਗੇ। 16 ਜੂਨ ਨੂੰ ਢਾਡੀ ਦਰਬਾਰ ਸਜਾਏ ਜਾਣਗੇ, ਜਿੰਨ੍ਹਾਂ ਵਿੱਚ ਭਾਈ ਬਲਵੀਰ ਸਿੰਘ ਜੀ ਪਾਰਸ, ਭਾਈ ਚਰਨ ਸਿੰਘ ਆਲਮਗੀਰ ਅਤੇ ਭਾਈ ਤਰਸੇਮ ਸਿੰਘ ਮੋਰਾਂਵਾਲੀ ਢਾਡੀ ਵਾਰਾਂ ਸੰਗਤ ਨੂੰ ਸਰਵਣ ਕਰਵਾਉਣਗੇ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ: ਤੀਰਥ ਸਿੰਘ ਢਿੱਲੋਂ ਅਤੇ ਸ: ਹਰਵਿੰਦਰ ਸਿੰਘ ਵੀਰ ਰਹੀਮਪੁਰੀ ਵੱਲੋਂ ਨਿਭਾਈ ਜਾਵੇਗੀ। ਸ਼ਹੀਦੀ ਜੋੜ ਮੇਲੇ ‘ਚ ਖੇਡ ਮੁਕਾਬਲੇ ਕਾਫ਼ੀ ਦਿਲਚਸਪ ਹੋਣਗੇ। 14 ਜੂਨ ਨੂੰ 60 ਕਿੱਲੋ ਅਤੇ 15 ਜੂਨ ਨੂੰ ਕਬੱਡੀ ਦੇ ਆਲ ਓਪਨ ਦੇ ਮੈਚ ਕਰਵਾਏ ਜਾਣਗੇ। 16 ਜੂਨ ਦੇ ਦਿਨ ਕੁਸ਼ਤੀਆਂ, ਕਬੱਡੀ, ਬਾਲੀਵਾਲ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੰਗਲ ਵਿੱਚ ਪੰਜਾਬ ਦੇ ਜੰਮਪਲ ਖਿਡਾਰੀ ਹੀ ਹਿੱਸਾ ਲੈ ਸਕਦੇ ਹਨ। ਕਬੱਡੀ ਅਕੈਡਮੀਆਂ ਵਿੱਚ ਮੁੱਖ ਤੌਰ ‘ਤੇ ਸ਼ੇਰੇ ਪੰਜਾਬ ਕੈਲੇਫੋਰਨੀਆ ਡੀ.ਏ.ਵੀ. ਅਕੈਡਮੀ ਜਲੰਧਰ, ਸਰਾਲਾ ਰਣੂਆਂ ਅਕੈਡਮੀ, ਬਾਬਾ ਨਾਮਦੇਵ ਅਕੈਡਮੀ ਘੁਮਾਣ ਅਤੇ ਵਾਈ.ਐਫ.ਸੀ. ਅਕੈਡਮੀ ਰੁੜਕਾ ਕਲਾਂ ਸ਼ਾਮਿਲ ਹੋਣਗੀਆਂ, ਜਦੋਂ ਕਿ ਲੜਕੀਆਂ ਦਾ ਕਬੱਡੀ ਮੁਕਾਬਲਾ ਮਾਈ ਭਾਗੋ ਅਕੈਡਮੀ ਜਗਤਪੁਰ ਜੱਟਾਂ ਨਵਾਂ ਸ਼ਹਿਰ ਅਤੇ ਸ਼ਹੀਦ ਭਗਤ ਸਿੰਘ ਅਕੈਡਮੀ ਹਰਿਆਣਾ ਵਿਚਾਲੇ ਹੋਵੇਗਾ। ਖੇਡ ਮੁਕਾਬਲਿਆਂ ਦੇ ਜੇਤੂਆਂ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲਿਆਂ ਨੂੰ ਇਨਾਮ ਵਜੋਂ ਨਗਦ ਰਾਸ਼ੀ ਦਿੱਤੀ ਜਾਵੇਗੀ। ਖੇਡਾਂ ਦੇ ਮੁੱਖ ਇੰਚਾਰਜ ਸ: ਜਗਜੀਤ ਸਿੰਘ ਸਰੋਆ ਐਸ.ਪੀ. (ਲੁਧਿਆਣਾ) ਹੋਣਗੇ। ਉਕਤ ਤੋਂ ਇਲਾਵਾ 16 ਜੂਨ ਦੇ ਦਿਨ ਸਵੇਰੇ 10 ਵਜੇ ਤੋਂ 2 ਵਜੇ ਤੱਕ ਖ਼ੂਨ-ਦਾਨ ਕੈਂਪ ਲਗਾਇਆ ਜਾਵੇਗਾ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਲਪਤਾਲ, ਤੱਲ੍ਹਣ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ।

WRITTEN BY