ਅੰਮ੍ਰਿਤਸਰ, 27 ਅਪ੍ਰੈਲ (ਰਾਜਨ ਮਾਨ)-ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਗੁਰੂ ਗੋਬਿੰਦ ਸਿੰਘ ਵਲੋਂ ਰਚਿਤ ਗੁਰਬਾਣੀ ਦਾ ਅਪਮਾਨ ਕਰਨ ਦਾ ਮਾਮਲਾ ਦਿਨੋ ਦਿਨ ਤੂਲ ਫਡਦਾ ਜਾ ਰਿਹਾ ਹੈ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਮਜੀਠੀਆ ਦੇ ਵਿਰੁੱਧ ਸੜਕਾਂ ਤੇ ਉਤਰ ਆਏ ਹਨ। ਅੱਜ ਵੱਡੀ ਗਿਣਤੀ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ਹਿਰ ਵਿੱਚ ਮਜੀਠੀਆ ਵਿਰੁੱਧ ਜਲੂਸ ਕੱਢਿਆ ਤੇ ਗੁਰਦੁਆਰਾ ਸ਼ਹੀਦਾਂ ਨੇੜੇ ਚੌਂਕ ਵਿੱਚ ਉਸਦਾ ਪੁਤਲਾ ਸਾੜਿਆ ਅੱਜ ਯੂਨਾਇਟਿਡ ਸਿੱਖ ਮੂਵਮੈਂਟ, ਅਕਾਲੀ ਦਲ ਅੰਮ੍ਰਿਤਸਰ ,ਪੰਚ ਪ੍ਰਧਾਨੀ, ਸਿੱਖ ਯੂਥ ਫੈਡਰੇਸ਼ਨ ਭਿੰਡਰਵਾਲਾਂ ਅਤੇ ਦਦਮਦਮੀ ਟਕਸਾਲ ਅਜਨਾਲਾ ਗਰੁੱਪ ਦੇ ਆਗੂਆਂ ਤੇ ਕਾਰਕੁਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਚੌਂਕ ਤੋਂ ਇਹ ਰੋਸ ਮਾਰਚ ਸ਼ੁਰੂ ਕੀਤਾ ਅਤੇ ਵੱਖ ਵੱਖ ਹਿੱਸਿਆਂ ਵਿਚੋਂ ਹੁੰਦਾ ਹੋਇਆ ਇਹ ਮਾਰਚ ਗੁਰਦੁਆਰਾ ਸ਼ਹੀਦਾਂ ਨੇੜੇ ਪਹੁੰਚਿਆ ਜਿਥੇ ਮਜੀਠੀਆ ਦਾ ਪੁੱਤਲਾ ਸਾੜਕੇ ਉਸ ਵਿਰੁੱਧ ਕੇਸ ਦਰਜ਼ ਕਰਨ ਦੀ ਮੰਗ ਕੀਤੀ ਗਈ। ਮਾਰਚ ਵਿੱਚ ਸ਼ਾਮਿਲ ਲੋਕਾ ਨੇ ਮਜੀਠੀਆ ਵਿਰੁੱਧ ਕੇਸ ਦਰਜ ਕਰੋ, ਮਜੀਠੀਆ ਮੁਰਦਾਬਾਦ ਦੇ ਨਾਅਰੇ ਲਾਏ ਤੇ ਹੱਥਾ ਵਿੱਚ ਤਖਤੀਆਂ ਫੜ੍ਹੀਆਂ ਹੋਈਆਂ ਸਨ। ਰੋਸ ਮਾਰਚ ਵਿੱਚ ਸ਼ਾਮਿਲ ਯੂਨਾਇਟਿਡ ਸਿੱਖ ਮੂਵਮੈਂਟ ਦੇ
ਪ੍ਰਧਾਨ ਭਾਈ ਮੋਹਕਮ ਸਿੰਘ, ਪੰਚ ਪ੍ਰਧਾਨੀ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ,ਅਕਾਲੀ ਦਲ ਅੰਮ੍ਰਿਤਸਰ ਦੇ ਸਕੰਦਰ ਸਿੰਘ,ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ
ਮਜੀਠੀਆ ਨੇ ਗੁਰਬਾਣੀ ਦੀ ਬੇਅਦਬੀ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਇਹ ਸਭ ਕੁਝ ਆਰ.ਐਸ.ਐਸ. ਨੂੰ ਖੁਸ਼ ਕਰਲ ਲਈ ਹੀ ਕੀਤਾ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਬਾਦਲ ਵਲੋਂ ਮਜੀਠੀਆ ਵਿਰੁੱਧ ਕਾਰਵਾਈ ਕਰ ਦੀ ਥਾਂ ਇਹ ਕਹਿਣਾ ਕਿ ਆਗੂਆਂ ਕੋਲੋਂ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਨਾਲ ਵਰਕਰਾਂ ਨੂੰ ਇਹ ਸੁਣੇਹਾਂ ਦਿੱਤਾ ਹੈ ਕਿ ਗੁਰਬਾਣੀ ਦੀ ਬੇਅਦਬੀ ਕਰਨਾ ਆਮ ਗੱਲ ਹੈ ਅਤੇ ਊੁਹਨਾਂ ਨੂੰ ਅੱਗੇ ਤੋਂ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਾਦਲ ਤੇ ਮਜੀਠੀਆ ਪਰਿਵਾਰਾਂ ਵਲੋਂ ਪਹਿਲਾਂ ਹੀ ਕੌਮ ਦਾ ਭਾਰੀ ਨੁਕਸਾਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ 48 ਘੰਟੇ ਬੀਤ ਜਾਣ ਕਾਰਨ ਵੀ ਪੁਲਿਸ ਨੇ ਮਜੀਠੀਆ ਵਿਰੁੱਧ ਕੇਸ ਦਰਜ਼ ਨਹੀਂ ਕੀਤਾ ।
ਉਹਨਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਬੀਤੇ ਕੱਲ ਅਕਾਲ ਤਖਤ ਤੇ ਪਹੁੰਚੇ ਮਜੀਠੀਆ ਦਾ ਖੜੇ ਹੋ ਕੇ ਸਵਾਗਤ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਜਥੇਦਾਰ ਵਲੋਂ ਦੋਸ਼ੀ ਨੂੰ ਫਿਟਕਾਰਨ ਦੀ ਥਾਂ ਸਨਮਾਨਿਆ ਜਾ ਰਿਹਾ ਹੈ ਜਿਸ ਨੇ ਸਿੱਖ ਕੌਮ ਦੀਆਂ ਭਾਂਵਨਾਵਾਂ ਨੂੰ ਹੋਰ ਵੀ ਠੇਸ ਪਹੁੰਚਾਈ ਹੈ। ਜਥੇਦਾਰ ਵਲੋਂ ਕੀਤੀ ਗਈ ਇਸ ਕਾਰਵਾਈ ਨਾਲ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਵੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਜਥੇਦਾਰ ਵਲੋਂ ਦੋਸ਼ੀ ਨੂੰ ਸਾਹਿਬ ਕਹਿ ਕੇ ਬੁਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸਵੇਰੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਮਂਬਰਾਂ ਵਲੋਂ ਕੀਰਤਨ ਰੋਕ ਕੇ ਮਜੀਠੀਆ ਦਾ ਸਨਮਾਨ ਕੀਤਾ ਗਿਆ ਜੋ ਗਲਤ ਹੈ । ਉਹਨਾਂ ਕਿਹਾ ਕਿ ਗੁਰਬਾਣੀ ਦਾ ਅਪਮਾਨ ਕਰਨ ਵਾਲੇ ਇਸ ਵਿਅਕਤੀ ਦਾ ਸਨਮਾਨ ਕਰਕੇ ਇਹ ਗੱਲ ਦਾ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਗੁਰਬਾਣੀ ਨਾਲੋਂ ਇਹਨਾਂ ਲੋਕਾ ਨੂੰ ਚਾਪਲçਸੀ ਪਿਆਰੀ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਗੁਰਦੁਆਰੇ ਸਲਮਾਲ ਕਰਵਾ ਕੇ ਮਜੀਠੀਆ ਲੋਕਾਂ ਨੂੰ ਇਹ ਸੁਣੇਹਾਂ ਦੇਣਾ ਚਾਹੁੰਦੇ ਹਨ ਕਿ ਉਹ ਭਾਂਵੇਂ ਜੋ ਮਰਜ਼ੀ ਕਰਨ ਉਹਨਾ ਵਿਰੁੱਧ ਕੋਹੀ ਕਾਰਵਾਈ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਹੁਣ ਸਮਾਂ ਹੈ ਕਿ ਮਜੀਠੀਆ ਵਰਗੇ ਗੁਰੂ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਸਿੱਖ ਕੌਮ ਨਿਤੱਰਕੇ ਸਾਹਮਣੇ ਆਏ।



