ਡਾ. ਲਖਵਿੰਦਰ ਸਿੰਘ ਜੌਹਲ ਬਿਨਾਂ ਮੁਕਾਬਲਾ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ

ਜਲੰਧਰ, 28 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਪ੍ਰੈੱਸ ਕਲੱਬ ਦੀਆਂ ਸਾਲ 2019 ਦੀਆਂ ਚੋਣਾਂ ਸਬੰਧੀ ਰਿਟਰਨਿੰਗ ਅਫ਼ਸਰ ਸਾਹਿਬਾਨ ਵੱਲੋਂ ਚੋਣਾਂ ਵਿੱਚ ਬਿਨਾਂ ਮੁਕਾਬਲਾ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। ਇੱਕ ਪ੍ਰੈੱਸ ਸੂਚਨਾ ਜਾਰੀ ਕਰਦਿਆਂ ਰਿਟਰਨਿੰਗ ਅਫ਼ਸਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਿਤੀ 27 ਮਈ 2019 ਨੂੰ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਦੇ ਕਾਗ਼ਜ਼ਾਂ ਦੀ ਪੜਤਾਲ ਦੌਰਾਨ 6 ਉਮੀਦਵਾਰਾਂ ਦੇ ਕਾਗ਼ਜ਼ ਦਰੁਸਤ ਪਾਏ ਜਾਣ ਅਤੇ ਕੋਈ ਉਮੀਦਵਾਰ ਮੁਕਾਬਲੇ ‘ਚ ਨਾ ਹੋਣ ਕਾਰਨ ਡਾ. ਲਖਵਿੰਦਰ ਸਿੰਘ ਜੌਹਲ ਨੂੰ ਪ੍ਰਧਾਨ, ਮੇਜਰ ਸਿੰਘ ਨੂੰ ਜਨਰਲ ਸਕੱਤਰ, ਮਨਦੀਪ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਰਾਜੇਸ਼ ਸ਼ਰਮਾ (ਯੋਗੀ) ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਰੰਗਪੁਰੀ ਨੂੰ ਜਾਇੰਟ ਸਕੱਤਰ ਅਤੇ ਸ਼ਿਵ ਸ਼ਰਮਾ ਨੂੰ ਖ਼ਜ਼ਾਨਚੀ ਬਿਨਾਂ ਮੁਕਾਬਲਾ ਉਕਤ ਅਹੁਦਿਆਂ ‘ਤੇ ਜੇਤੂ ਐਲਾਨਿਆ ਗਿਆ ਹੈ।

Send this to a friend