ਪਵਿੱਤਰ ਤਿਉਹਾਰ ਇੱਕਜੁੱਟ ਹੋ ਕੇ ਰਹਿਣ ਦਾ ਪੈਗਾਮ ਦਿੰਦੇ ਹਨ : ਜੋਰਾ ਸਿੰਘ

ਦੇਸ਼ ਭਗਤ ਯੂਨੀਵਰਸਿਟੀ ਇਫਤਾਰ ਪਾਰਟੀ ਦਾ ਆਯੋਜਨ

ਅਮਲੋਹ , 27 ਮਈ (ਰਣਜੀਤ ਸਿੰਘ ਘੁੰਮਣ)- ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਰੋਜਿਆਂ ਨੂੰ ਮੁੱਖ ਰੱਖਦੇ ਹੋਏ ਇਫਤਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਮੁਸਲਿਮ ਭਾਈਚਾਰੇ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਭਾਈਚਾਰੇ ਦੇ ਵਿਦਿਆਰਥੀ ਤੇ ਸਟਾਫ ਵੀ ਸ਼ਾਮਿਲ ਹੋਏ।ਪਾਰਟੀ ਦੌਰਾਨ ਯੂਨੀਵਰਸਿਟੀ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੌ. ਵਾਈਸ ਚਾਂਸਲਰ ਡਾ. ਤੇਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਇਫਤਾਰ ਪਾਰਟੀ ਮੌਕੇ ਚਾਂਲਸਰ ਡਾ. ਜ਼ੋਰਾ ਸਿੰਘ ਅਤੇ ਪ੍ਰੌਂ ਵਾਈਸ ਚਾਂਸਲਰ ਡਾਂ ਤੇਜਿੰਦਰ ਕੌਰ ਵੱਲੋਂ ਆਪਣੇ ਵਿਆਹ ਦੀ 36ਵੀਂ ਵਰੇਗੰਢ ਮਨਾਈ, ਤੇ ਕੇਕ ਕੱਟਿਆ ਗਿਆ। ਵਰੇਗੰਢ ਮਨਾਉਣ ਦੌਰਾਨ ਹਾਜਰ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੌ ਵਾਈਸ ਚਾਂਸਲਰ ਡਾ. ਤੇਜਿੰਦਰ ਕੌਰ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਈਦ ਮੌਕੇ, ਰੌਜਿਆ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ ਮੁਸਲਿਮ ਭਾਈਚਾਰੇ ਦੇ ਵਿਦਿਆਰਥੀਆਂ ਲਈ ਖਾਸ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਜ਼ੋ ਉਹ ਆਪਣੇ ਰੋਜ਼ੇ ਪੂਰੀ ਮਰਿਆਦਾ ਅਨੁਸਾਰ ਰੱਖ ਸਕਣ ਤੇ ਭਾਈਚਾਰਕ ਸਾਂਝ ਵਧ ਸਕੇ। ਇਸ ਇਫਤਾਰ ਪਾਰਟੀ ਮੌਕੇ ਨਮਾਜ ਅਦਾ ਕਰਨ ਉਪਰੰਤ ਸਾਰਿਆਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪ੍ਰੌ. ਚਾਂਸਲਰ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਅਜਿਹੇ ਪਵਿੱਤਰ ਤਿਉਹਾਰ ਜਿਥੇ ਇੱਕਜੁੱਟ ਹੋ ਕੇ ਰਹਿਣ ਦਾ ਪੈਗਾਮ ਦਿੰਦੇ ਹਨ ਉਥੇ ਹੀ ਇਨਾਂ ਨਾਲ ਆਪਸੀ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ।

Send this to a friend