ਬੰਗਾ, 26 ਮਈ (ਸੁਖਜਿੰਦਰ ਸਿੰਘ ਬਖਲੋਰ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਹਲਕਾ ਲੋਕ ਸਭਾ ਤੋਂ ਦੁਸਰੀ ਵਾਰ ਚੁਣੇ ਮੈਂਬਰ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਪਿੰਡ ਖਟਕੜ ਕਲਾ ਵਿਖੇ ਬਾਬਾ ਜਵਾਹਰ ਸਿੰਘ ਸਿੰਘ ਝੰਡਾ ਜੀ ਦੇ ਲੰਗਰ ਅਸਥਾਨ ਤੇ ਨਤਮਸਤਕ ਹੋਣ ਪੁੱਜੇ ਅਤੇ ਉਨ੍ਹਾਂ ਪੰਗਤ ਚ ਬੈਠ ਕੇ ਲੰਗਰ ਵੀ ਛਕਿਆ। ਇਸ ਮੌਕੇ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਨੇ ਆਖਿਆ ਕਿ ਜਦੋਂ ਵੀ ਉਹ ਚੋਣ ਜਿੱਤਦੇ ਹਨ ਇਸ ਸਥਾਨ ਤੇ ਆ ਕੇ ਅਸ਼ੀਰਵਾਦ ਲੈਂਦੇ ਹਨ।ਉਨ੍ਹਾਂ ਨੂੰ ਇੱਥੇ ਆ ਕੇ ਅਸੀਮ ਖੁਸ਼ੀ ਮਿਲਦੀ ਹੈ। ਇਸ ਮੌਕੇ ਬਾਬਾ ਜਵਾਹਰ ਸਿੰਘ ਝੰਡਾ ਜੀ ਦੇ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਵਲੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਯਾਦਗਾਰੀ ਚਿੰਨ੍ਹ ਅਤੇ ਸਿਰੋਪਾ ਦੇ ਸਨਮਾਨਿਤ ਵੀ ਕੀਤਾ। ਇਸ ਮੌਕੇ ਜੈ ਕਿਸ਼ਨ ਸਿੰਘ ਰੋੜੀ,ਰੁਪਿੰਦਰ ਕੌਰ ਰੂਬੀ, ਅਮਨ ਅਰੋੜਾ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਸੰਧੂ, ਉਂਕਾਰ ਸਿੰਘ ਕਾਰੀ, ਸੋਨੂੰ ਭਰੋਮਜਾਰਾ, ਤਰਲੋਕ ਸਿੰਘ ਸੰਧੂ, ਗੁਰਦੇਵ ਸਿੰਘ ਨਾਮਧਾਰੀ,ਨਰਿੰਦਰ ਸ਼ੇਰਗਿੱਲ,ਸ਼ਿਵ ਕੋੜਾ ਆਦਿ ਹਾਜਰ ਸਨ।