ਚੋਣ ਕਮਿਸ਼ਨ ਨੇ ਸੌਂਪੀ ਜੇਤੂ ਮੈਂਬਰਾਂ ਦੀ ਸੂਚੀ
ਨਵੀਂ ਦਿੱਲੀ, 25 ਮਈ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ‘ਤੇ ਸ਼ਨਿੱਚਰਵਾਰ ਨੂੰ ਦਸਤਖਤ ਕਰ ਦਿੱਤੇ।ਹਨ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣੇ ਪੂਰੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਪ ਦਿੱਤਾ ਸੀ। ਰਾਸ਼ਟਰਪਤੀ ਨੇ ਅਸਤੀਫਾ ਮਨਜ਼ੂਰ ਕਰਦੇ ਹੋਏ ਨਵੇਂ ਸਰਕਾਰ ਦੇ ਗਠਨ ਤੱਕ ਮੋਦੀ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਬਣੇ ਰਹਿਣ ਨੂੰ ਕਿਹਾ ਹੈ। ਦੂਜੇ ਪਾਸੇ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਵਿੱਚ ਜੇਤੂ ਹੋਏ ਲੋਕ ਸਭਾ ਮੈਂਬਰਾਂ ਦੀ ਸੂਚੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪ ਦਿੱਤੀ।