ਨਵੀਂ ਦਿੱਲੀ, 26 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)-ਨਵੰਬਰ 1984 ਵਿਚ ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ਵਿਚ ਸਿੱਖਾਂ ਦੇ ਖਿਲਾਫ਼ ਮੁਖ ਤੌਰ ’ਤੇ ਭੁਮਿਕਾ ਨਿਭਾਉਣ ਵਾਲੇ ਬਲਰਾਮ ਖੋਖਰ ਦੀ ਜਮਾਨਤ ਦੀ ਸੁਣਵਾਈ ਹੁਣ 28 ਅਪ੍ਰੈਲ ਨੂੰ ਹੋਵੇਗੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਸਟਿਸ ਫਾਰ ਵਿਕਟਿਮ ਦੀ ਚੇਅਰਪ੍ਰਸਨ ਬੀਬੀ ਨਿਰਪ੍ਰੀਤ ਕੌਰ ਨੇ ਦਸਿਆ ਕਿ ਬਲਰਾਮ ਖੋਖਰ ਦੀ ਮਾਤਾ ਜੀ 1 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ ਅਤੇ ਉਸ ਤੋਂ ਬਾਅਦ ਵੀ ਬਲਰਾਮ ਖੋਖਰ ਦੀ ਜਮਾਨਤ ਬਾਰੇ ਚਲ ਰਹੇ ਮਾਮਲੇ ਵਿੱਚ ਅਜ ਅਦਾਲਤ ਵਿਚ ਵਕੀਲ ਐਚ ਐਸ ਫੁਲਕਾ ਨੇ ਤਕਰੀਬਨ ਇਕ ਘੰਟਾ ਬਹਿਸ ਕਰਦਿਆਂ ਹੋਇਆ ਇਹ ਦਸਿਆ ਕਿ ਬਲਰਾਮ ਖੋਖਰ ਦੇ ਭਰਾ ਜਿਉਂਦੇ ਹਨ ਤੇ ਉਨ੍ਹਾਂ ਨੇ ਮਾਤਾ ਜੀ ਦੇ ਅੰਤਿਮ ਸੰਸਕਾਰ ਅਤੇ ਉਸ ਤੋਂ ਬਾਅਦ ਹੋਣ ਵਾਲੇ ਸਾਰੇ ਸੰਸਕਾਰ ਪੁਰੇ ਕਰ ਲਏ ਹਨ ਜਿਸ ਕਰਕੇ ਬਲਰਾਮ ਖੋਖਰ ਨੂੰ ਜਮਾਨਤ ਨਹੀ ਮਿਲਣੀ
ਚਾਹੀਦੀ ਤੇ ਮਾਮਲੇ ਵਿਚ ਅਪਣੀ ਪਕੜ ਬਨਾਉਣ ਦੀ ਪਹਿਲ ਕੀਤੀ ਹੋਈ ਹੈ। ਬਲਰਾਮ ਖੋਖਰ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਮੁੱਖ ਸਾਜਿਸ਼ ਕਰਤਾਵਾਂ ਵਿਚੋਂ ਇਕ ਅਤੇ ਕਾਂਗਰੇਸੀ ਆਗੂ ਸੱਜਣ ਕੁਮਾਰ ਦਾ ਭਤੀਜਾ ਹੈ ਇਸ ਨੇ ਕਈ ਥਾਵਾਂ ਤੇ ਭੀੜ ਨੂੰ ਇਕਠਿਆਂ ਕਰਕੇ ਗੁਰਦਵਾਰਾ ਸਾਹਿਬਾਨਾਂ ਨੂੰ ਅੱਗਾਂ ਲਵਾਈਆਂ ਸਨ ਤੇ ਉ¤ਚੀ-ਉ¤ਚੀ ਨਾਹਰੇ ਲਾ ਕੇ ਭੀੜ ਨੂੰ ਕਤਲੇਆਮ ਕਰਨ ਲਈ ਉਕਸਾਇਆ ਵੀ ਸੀ।



