ਆਲ ਇੰਡੀਆ ਪਰਜਾਪੱਤ ਸੰਘ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਹਮਾਇਤ ਦਾ ਐਲਾਨ

ਬੋਹਾ, 15 ਮਈ (ਸੰਤੋਖ ਸਿੰਘ ਸਾਗਰ)- ਆਲ ਇੰਡੀਆਂ ਪਰਜਾਪੱਤ (ਕੁੰਭਕਾਰ) ਸੰਘ ਦੀ ਹਲਕਾ ਪੱਧਰੀ ਮੀਟਿੰਗ ਸਥਾਨਕ ਹਰਮਨ ਸਵੀਟ ਹਾਉਸ ਦੇ ਹਾਲ ਵਿੱਚ ਹੋਈ। ਇਸ ਮੀਟਿੰਗ ਵਿੱਚ ਸੰਘ ਦੇ ਕੌਮੀ ਪ੍ਰਧਾਨ ਰਘਵੀਰ ਸਿੰਘ ਰਾਜਾਸਾਂਸ਼ੀ ਅਤੇ ਕੌਮੀ ਸਕੱਤਰ ਬਲਜੀਤ ਸਿੰਘ ਨਾਭਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਪਹਿਲਾਂ ਹਲਕਾ ਬੂਢਾਲਡਾ ਦੀ ਕਾਰਜਕਰਨੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਬਲਜਿੰਦਰ ਸਿੰਘ ਬੋਹਾ ਨੂੰ ਪ੍ਰਧਾਨ ਡਾ.ਸੁਖਪਾਲ ਸਿੰਘ ਹਾਕਮਵਾਲਾ ਨੂੰ ਸਕੱਤਰ,ਜੱਗਰ ਸਿੰਘ,ਜਗਨਾ ਸਿੰਘ ਨੂੰ ਸਲਾਹਕਾਰ ਅਤੇ ਪ੍ਰੇਮ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ ਥਾਪਿਆ ਗਿਆ ਅਤੇ ਬਾਕੀ ਅਹੁੱਦੇਦਾਰਾਂ ਦੀ ਨਿਯੁਕਤੀ ਕਰਨ ਦੇ ਅਧਿਕਾਰ ਹਲਕਾ ਪ੍ਰਧਾਨ ਅਤੇ ਹਲਕਾ ਜਥੇਬੰਦੀ ਨੂੰ ਦਿੱਤੇ ਗਏ। ਇਸ ਮੌਕੇ ਬੋਲਦਿਆਂ ਕੌਮੀ ਪ੍ਰਧਾਨ ਰਘਵੀਰ ਸਿੰਘ ਰਾਜਾਸਾਂਸ਼ੀ ਨੇ ਆਖਿਆ ਕਿ ਕਾਂਗਰਸ ਨੇ ਅਜਾਦੀ ਤੋਂ ਬਾਅਦ ਅਪਣੇ 60 ਸਾਲ ਦੇ ਕਾਰਜਕਾਲ ਦੌਰਾਨ ਗਰੀਬ ਤਬਕੇ ਅਤੇ ਮੱਧਵਰਗੀ ਪਰਿਵਾਰਾਂ ਦੇ ਹੱਕਾਂ ਅਤੇ ਹਿੱਤਾਂ ਨੂੰ ਕੁਚਲਣ ਤੋਂ ਸਿਵਾਏ ਕੁਝ ਨਹੀ ਕੀਤਾ ਅਤੇ ਦੇਸ਼ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ।ਜਿਸ ਕਰਕੇ ਦੇਸ਼ ਦੇ ਮੱਧ ਵਰਗੀ ਪਰਿਵਾਰ ਖਾਸ ਕਰਕੇ ਪਰਜਾਪੱਤ ਸਮਾਜ ਨੂੰ ਕਾਂਗਰਸ ਦੇ ਰਾਜ ਦੌਰਾਨ ਬੁਨਿਆਦੀ ਸਹੁਲਤਾਂ ਤੋਂ ਵਾਂਝਾ ਰਹਿਣਾਂ ਪਿਆ। ਇਸ ਮੌਕੇ ਹਲਕਾ ਬੁਢਲਾਡਾ ਦੇ ਸਮੂਹ ਆਗੂਆਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਅਪਣੇ ਪੱਧਰ ਤੇ ਚੋਣ ਪ੍ਰਚਾਰ ਕਰਨ ਦਾ ਫੈਸਲਾ ਕੀਤਾ।ਇਸ ਮੋਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਜੋਗਾ ਸਿੰਘ ਬੋਹਾ,ਸੰਤੋਖ ਸਿੰਘ ਚੀਮਾਂ ਸਾਬਕਾ ਸਰਪੰਚ ਭੀਮੜਾ,ਬਾਰੂ ਹਾਕਮਵਾਲਾ,ਗੁਰਦੀਪ ਵਿਰਕ, ਬਲੌਰ ਵਿਰਕ, ਬਲਵੀਰ ਸਿੰਘ ਠੇਕੇਦਾਰ, ਗਗਨ ਉਪਲ,ਦੀਪ ਕੁਮਾਰ,ਮੰਗਤ ਬੋਹਾ,ਮੇਜਰ ਸਿੰਘ,ਸੁਰਜੀਤ ਸਿੰਘ,ਜਸਵੰਤ ਸਿੰਘ ਫੌਜੀ,ਜਗਸੀਰ ਸਿੰਘ ਸਿੱਧੂ,ਮੰਗਲ ਸਿੰਘ,ਸੰਧੂਰਾ ਸਿੰਘ,ਅਮਰ ਸਿੰਘ ਆਦਿ ਮੌਜੂਦ ਸਨ।

Send this to a friend