ਨਵੀਂ ਦਿੱਲੀ, 15 ਮਈ (ਪੰਜਾਬ ਟਾਇਮਜ਼ ਬਿਊਰੋ)- ਆਰਮਡ ਫੋਰਸਜ਼ ਸਪੈਸ਼ਲ ਆਪਰੇਸ਼ਨ ਡਿਵੀਜ਼ਨ ਦੇ ਪਹਿਲੇ ਮੁਖੀ ਦੇ ਰੂਪ ਵਿਚ ਮੇਜਰ ਜਨਰਲ ਏ. ਕੇ. ਢੀਂਗਰਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤਿੰਨੇ ਸੈਨਾਵਾਂ ਦੇ ਗਠਨ ’ਚ ਫ਼ੌਜ ਦੀ ਪੈਰਾਸ਼ੂਟ ਰੈਜੀਮੈਂਟ, ਨੇਵੀ ਦੀ ਮਾਰਕੋਸ ਅਤੇ ਹਵਾਈ ਫ਼ੌਜ ਦੇ ਗਰੂੜ ਕਮਾਂਡੋ ਬਲ ਦੇ ਵਿਸ਼ੇਸ਼ ਕਮਾਂਡੋ ਸ਼ਾਮਿਲ ਹੋਣਗੇ। ਇਨ੍ਹਾਂ 3 ਸੈਨਾਵਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਰਖਿਆ ਮੰਤਰਾਲੇ ਨੇ ਇਸ ਦੀ ਜ਼ਿੰਮੇਵਾਰੀ ਮੇਜਰ ਜਨਰਲ ਢੀਂਗਰਾ ਨੂੰ ਸੌਂਪੀ ਹੈ। ਇਸ ਵਿਚ ਫ਼ੌਜ ਦੀ ਸਪੈਸ਼ਲ ਫੋਰਸ ਸ਼ਾਮਿਲ ਹੋਵੇਗੀ। ਹਾਲਾਂਕਿ ਤਿੰਨੇ ਸੈਨਾਵਾਂ ਨੇ ਇਸ ਤੋਂ ਪਹਿਲਾਂ ਵੀ ਕਈ ਆਪਰੇਸ਼ਨ ਇਕਠੇ ਕੀਤੇ ਹਨ ਪਰ ਇਹ ਪਹਿਲੀ ਵਾਰ ਹੈ, ਜਦੋਂ 3 ਸੈਨਾਵਾਂ ਇਕ ਕਮਾਂਡੋ ਅਤੇ ਕੰਟਰੋਲ ਬੋਰਡ ਦੇ ਅਧੀਨ ਕੰਮ ਕਰਨਗੀਆਂ।