ਬਠਿੰਡਾ, 14 ਮਈ (ਪੀ.ਟੀ.)- ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿਧੂ ਆਖਰ ਅਜ ਪ੍ਰਚਾਰ ਲਈ ਮੁਖ ਵਿਰੋਧੀ ਬਾਦਲਾਂ ਦੇ ਗੜ੍ਹ ਵਿਚ ਪਹੁੰਚ ਗਏ। ਸ: ਸਿਧੂ ਕਾਂਗਰਸ ਦੀ ਕੌਮੀ ਜਨਰਲ ਸਕਤਰ ਪ੍ਰਿਅੰਕਾ ਗਾਂਧੀ ਨਾਲ ਬਠਿੰਡਾ ਰੈਲੀ ਵਿਚ ਆਏ। ਇਥੇ ਉਨ੍ਹਾਂ ਐਲਾਨ ਕੀਤਾ ਕਿ 17 ਮਈ ਨੂੰ ਬਠਿੰਡਾ ਵਿਚ ਹੀ ਰਾਜਾ ਵੜਿੰਗ ਲਈ ਰੈਲੀਆਂ ਕਰਨਗੇ। ਸਿਧੂ ਨੇ ਕਿਹਾ ਕਿ ਰਾਜਾ ਵੜਿੰਗ ਕਹੇ ਤਾਂ 10 ਰੈਲੀਆਂ ਕਰ ਦੇਣਗੇ। ਬਠਿੰਡਾ ਰੈਲੀ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ।