ਨਵੀਂ ਦਿਲੀ, 9 ਮਈ- ਸੁਪਰੀਮ ਕੋਰਟ ਦੇ ਕੌਲੇਜੀਅਮ ਨੇ ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਸੂਰਿਆ ਕਾਂਤ ਨੂੰ ਤਰਕੀ ਦੇ ਕੇ ਸੁਪਰੀਮ ਕੋਰਟ ਦਾ ਜਜ ਬਣਾਉਣ ਦੀ ਸਿਫ਼ਾਰਸ਼ ਕੇਂਦਰ ਸਰਕਾਰ ਨੂੰ ਕੀਤੀ ਹੈ। ਜਸਟਿਸ ਗਵਈ ਫ਼ਿਲਹਾਲ ਮੁੰਬਈ ਹਾਈ ਕੋਰਟ ਵਿਚ ਜਜ ਹਨ, ਜਦੋਂ ਕਿ ਜਸਟਿਸ ਸੂਰਿਆ ਕਾਂਤ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਹਨ। ਸੁਪਰੀਮ ਕੋਰਟ ਦੀ ਵੈਬਸਾਈਟ ਉਤੇ ਅਪਡੇਟ ਕੀਤੀ ਗਈ ਸਿਫ਼ਾਰਸ਼ ਅਨੁਸਾਰ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨ ਵਾਲੇ ਪੰਜ–ਮੈਂਬਰ ਕੌਲੇਜੀਅਮ ਨੇ ਮੀਟਿੰਗ ਵਿੱਚ 2 ਜਣਿਆਂ ਨੂੰ ਸੁਪਰੀਮ ਕੋਰਟ ਭੇਜਣ ਦੀ ਸਿਫ਼ਾਰਸ਼ ਕੀਤੀ। ਸੁਪਰੀਮ ਕੋਰਟ ਵਿਚ ਜਜਾਂ ਦੀਆਂ 31 ਆਸਾਮੀਆਂ ਪ੍ਰਵਾਨਿਤ ਹਨ। ਫ਼ਿਲਹਾਲ ਦੇਸ਼ ਦੀ ਸਰਬਉਚ ਅਦਾਲਤ ਵਿਚ 27 ਜਜ ਹਨ।