ਸ਼ਹੀਦ ਦਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ

ਸ੍ਰੀ ਮਾਛੀਵਾੜਾ ਸਾਹਿਬ, 9 ਮਈ (ਜਗਰੂਪ ਸਿੰਘ ਮਾਨ)- ਨਜਦੀਕੀ ਪਿੰਡ ਤਖਰਾਂ ਦੇ ਸਹੀਦ ਦਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਸਲਾਨਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਇੱਥੇ ਵੀ ਤਕਰੀਬਨ ਸਾਰੀਆਂ ਪੁਜੀਸ਼ਨਾ ਤੇ ਲੜਕੀਆਂ ਹੀ ਅਗੇ ਰਹੀਆ। ਸਮੁਚੀ ਦਸਵੀ ਜਮਾਤ ਨੇ ਸਾਰੇ ਵਿਸਿਆਂ ਵਿੱਚ ਚੰਗੀ ਪ੍ਰਤੀਸ਼ਤਾ ਪਰਾਪਤ ਕੀਤੀ। ਅਮਨਪ੍ਰੀਤ ਕੌਰ ਸਪੁੱਤਰੀ ਭੀਮ ਸਿਘ ਨੇ 96% ਨੰਬਰ ਲੈ ਕੇ ਇਲਾਕੇ ਚੋ ਪਹਿਲਾ ਸਥਾਨ ਪਰਾਪਤ ਕੀਤਾ।ਸਾਰੇ ਸਕੂਲ ਸਟਾਫ ਤੇ ਕਮੇਟੀ ਨੇ ਅਮਨਪ੍ਰੀਤ ਕੌਰ ਦਾ ਮੂੰਹ ਮਿਠਾ ਕਰਵਾਇਆ।ਇਸ ਸਮੇ ਪ੍ਰਿੰਸੀਪਾਲ ਕਵਲਜੀਤ ਸਿੰਘ, ਮਾਸਟਰ ਹਰਵਿੰਦਰ ਸਿੰਘ, ਰਾਜਬੀਰ ਰਾਣਵਾਂ, ਭੀਮ ਸਿੰਘ, ਬਲਬੀਰ ਬੱਬੀ, ਕਮਲ ਮੈਡਮ ਤੇ ਸਕੂਲ ਸਟਾਫ ਤੇ ਪਿੰਡ ਵਾਸੀ ਹਾਜ਼ਰ ਸਨ।

Send this to a friend