Skip to content
Independent perspectives. Global stories.
BREAKING

ਮੇਰੇ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਮੇਰੇ ਵਿਰੋਧੀ : ਭਗਵੰਤ ਮਾਨ

Share this story

image ਸੰਗਰੂਰ, 24 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)-ਆਮ ਆਦਮੀ ਪਾਰਟੀ ਦੇ ਮੁੱਖ ਚੌਣ ਦਫਤਰ ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜਬਰਦਸਤ ਸਮਰਥਨ ਤੋਂ ਦੋਵੇ ਵਿਰੋਧੀ ਪਾਰਟੀਆਂ ਨੇ ਨੀਵੇ ਪੱਧਰ ਦੇ ਹੱਥ ਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦਿਨ ਜਿਨ੍ਹਾਂ ਪਿੰਡਾਂ ਵਿੱਚ ਮੇਰਾ ਟੂਰ ਪ੍ਰੋਗਰਾਮ ਨਹੀ ਹੁਦਾ ਉਨਾਂ ਪਿੰਡਾਂ ਵਿੱਚ ਮੇਰੇ ਵਿਰੋਧੀ ਅਪਣੇ ਲੋਕਾਂ ਤੋਂ ਪ੍ਰਚਾਰ ਕਰਵਾ ਦਿੰਦੇ ਹਨ ਕਿ ਭਗਵੰਤ ਮਾਨ ਅੱਜ ਇੱਥੇ-ਇੱਥੇ ਆ ਰਿਹਾ ਹੈ। ਇਨ੍ਹਾਂ ਦੇ ਗੁਮਰਾਹ ਕੁੰਨ ਪ੍ਰਚਾਰ ਕਾਰਨ ਆਮ ਆਦਮੀ ਪਾਰਟੀ ਦੇ ਹਮਦਰਦ ਉਥੇ ਇਕੱਠੇ ਹੋ ਜਾਦੇ ਹਨ ਪਰ ਜਦੋਂ ਮੈ ਉਥੇ ਨਹੀ ਪਹੁਚਦਾ ਤਾਂ ਉਹਨਾਂ ਦਾ ਮਾਯੂਸ ਹੋਣਾ ਸੁਭਾਵਿਕ ਹੈ

ਪਰ ਜਦੋੰ ਉਹਨਾ ਨੂੰ ਅਸਲੀਅਤ ਦਾ ਪਤਾ ਚਲਦਾ ਹੈ ਤਾਂ ਉਹਨਾਂ ਦਾ ਗੁੱਸਾ ਇਹਨਾ ਚਾਲਬਾਜ ਪਾਰਟੀਆਂ ਪ੍ਰਤੀ ਹੋਰ ਵੀ ਵਧ ਜਾਦਾ ਹੈ ਮੈ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੂੰ ਬੇਨਤੀ ਕਾਰਦਾ ਹਾਂ ਕਿ ਜੇਕਰ ਕੋਈ ਵਿਰੋਧੀ ਅਜਿਹੀ ਅਫਵਾਹ ਫੈਲਾ ਰਿਹਾ ਹੈ ਤਾਂ ਤੁਸੀ ਮੁੱਖ ਦਫਤਰ ਸੰਗਰੂਰ ਤੋਂ ਅਪਣੇ ਪ੍ਰੋਗਰਾਮਾਂ ਦਾ ਵੇਰਵਾ ਲੈ ਸਕਦੇ ਹੋ।ਉਹਨਾਂ ਦੋਵੇ ਵਿਰੋਧੀ ਪਾਰਟੀਆਂ ਦੇ ਉਮੀਦ ਵਾਰਾਂ ਨੂੰ ਸੁਝਾ ਦਿੱਤਾ ਕਿ ਮੇਰੇ ਖਿਲਾਫ ਸਾਜ਼ਿਸ਼ਾ ਬੰਦ ਕਰਕੇ 30 ਅਪ੍ਰੈਲ ਨੂੰ ਲੋਕਾਂ ਦੇ ਫਤਵੇ ਦੀ ਉਡੀਕ ਕਰਨ। ਉਨ੍ਹਾਂ ਕਿਹਾ ਕਿ ਮੈ ਇਸ ਯਤਨ ਵਿੱਚ ਹਾਂ ਕਿ ਹਲਕੇ ਦੇ ਹਰ ਘਰ ਦਾ ਬੂਹਾ ਖੜਕਾਇਆ ਜਾਵੇ। ਜੇਕਰ ਕੋਈ ਥਾਂ ਰਹਿ ਗਈ ਅਗਰ ਸੰਗਤਾਂ ਦੇ ਸਾਥ ਨਾਲ ਮੋਰਚਾ ਫੋਿਤਹ ਹੋ ਗਿਆ ਤਾਂ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਦੇਹਲੀਆਂ ਤੇ ਧੰਨਵਾਦ ਕਰਨ ਲਈ ਪਹੁਚਾਗੇ ਜਿਥੇ ਹੁਣ ਜਾ ਨਹੀ ਸਕੇ। ਆਖਿਰ ਵਿੱਚ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਪਹਿਰੇ ਲਗਾ ਕੇ ਸ਼ਰਾਬ, ਪੈਸਾ ਅਤੇ ਹੋਰ ਨਸ਼ੇ ਜੋ ਕਿ ਦੋਵੇਂ ਪਾਰਟੀਆਂ ਵੰਡਣਗੀਆ ਦੀ ਅਪਣੇ ਹੱਥੀ ਰੋਕ ਕਰਨ। ਇਸ ਮੌਕੇ ਬਚਨ ਬੇਦਿਲ, ਡਾ. ਅਮਨਦੀਪ ਕੌਰ, ਸ਼੍ਰੀਮਤੀ ਲੀਲਾ ਦੇਵੀ, ਗੁਰਚਰਨ ਸਿੰਘ ਇਲੇਵਾਲ, ਜੱਸਾ ਲੋਂਗੋਵਾਲੀਆ, ਮੁਹੰਮਦ ਅਮਜਦ ਵਿਲੋਨ ਸ਼ਮਿਲ ਸਨ।

WRITTEN BY