ਨਵੀਂ ਦਿੱਲੀ, 4 ਮਈ (ਪੰਜਾਬ ਟਾਇਮਜ਼ ਬਿਊਰੋ)- ਸ਼ੁਕਰਵਾਰ ਸਵੇਰ ਤੋਂ ਲੈ ਕੇ ਰਾਤ ਤਕ ਓਡੀਸ਼ਾ ਵਿਚ ਆਪਣੀ ਅਪਾਰ ਤਾਕਤ ਨਾਲ ਤਬਾਹੀ ਮਚਾਉਣ ਤੋਂ ਬਾਅਦ ਚਕਰਵਾਤੀ ਤੂਫ਼ਾਨ ‘ਫੇਨੀ’ ਨੇ ਸ਼ਨਿਚਰਵਾਰ ਨੂੰ ਪਛਮੀ ਬੰਗਾਲ ’ਚ ਦਸਤਕ ਦਿਤੀ। ਇਸ ਦੌਰਾਨ ਪਛਮੀ ਬੰਗਾਲ ਵਿਚ ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਹੋ ਰਹੀ ਹੈ। ਜਾਣਕਾਰੀ ਅਨੁਸਾਰ ਫੇਨੀ ਸਵੇਰੇ 3 ਵਜੇ ਤੋਂ ਬਾਅਦ ਕੋਲਕਾਤਾ ਦੇ ਖੜਗਪੁਰ ਨਾਲ ਟਕਰਾਇਆ ਅਤੇ ਉਸ ਵਕਤ ਹਵਾ ਦੀ ਰਫ਼ਤਾਰ 90-100 ਕਿਲੋਮੀਟਰ ਪ੍ਰਤੀ ਘੰਟਾ ਸੀ। ਉਥੇ ਦੂਸਰੇ ਪਾਸੇ ਓਡੀਸ਼ਾ ਵਿਚ ਹੁਣ ਤਕ ਇਸ ਤੂਫ਼ਾਨ ਕਾਰਨ 10 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸੇ ਦਰਮਿਆਨ ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਓਡੀਸ਼ਾ ਦਾ ਦੌਰਾ ਕਰਨਗੇ ਅਤੇ ਉਥੇ ਹੋਈ ਤਬਾਹੀ ਦਾ ਜਾਇਜ਼ਾ ਲੈਣਗੇ।