ਘਾਟੀ ‘ਚੋਂ ਬੁਰਹਾਨ ਵਾਨੀ ਗਰੁਪ ਦਾ ਸਫ਼ਾਇਆ

ਸ਼੍ਰੀਨਗਰ, 3 ਮਈ (ਪੀ.ਟੀ.)- ਦਖਣੀ ਕਸ਼ਮੀਰ ਦੇ ਜ਼ਿਲ੍ਹਾਂ ਸ਼ੋਪੀਆਂ ‘ਚ ਬੁਰਹਾਨ ਵਾਨੀ ਗਰੁਪ ਦਾ ਅੰਤਿਮ ਮੈਂਬਰ ਲਤੀਫ਼ ਟਾਈਗਰ ਅਤੇ ਉਸ ਦੇ ਦੋ ਹੋਰਨਾਂ ਸਾਥੀਆਂ ਨੂੰ ਸੁਰਖਿਆ ਬਲਾਂ ਨੇ ਮਾਰ ਮੁਕਾਇਆ ਹੈ। ਜ਼ਿਲ੍ਹੇ ਦੇ ਇਮਾਮ ਸਾਹਬ ਖੇਤਰ ਵਿਚ ਅਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਸੁਰਖਿਆ ਬਲਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਮਿਲੀ। ਫ਼ੌਜ ਦੀ 34 ਆਰਆਰ, ਸੀਆਰਪੀਐਫ ਅਤੇ ਪੁਲਿਸ ਦੇ ਐਸਓਜੀ ਜਵਾਨਾਂ ਨੇ ਸਵੇਰੇ ਤੜਕੇ ਹੀ ਇਮਾਮ ਸਾਹਬ ਦੇ ਅਡਖਰਾ ਪਿੰਡ ਵਿਚ ਘੇਰਾਬੰਦੀ ਕਰ ਕੇ ਅਤਵਾਦੀਆਂ ਦੀ ਤਲਾਸ਼ ਸ਼ੁਰੂ ਕਰ ਦਿਤੀ।

Send this to a friend