ਫਤਹਿਗੜ੍ਹ ਚੂੜੀਆਂ, 3 ਮਈ (ਪੰਕਜ ਪਾਂਧੀ)- ਚੋਣਾਂ ਦੌਰਾਨ ਚੋਣ ਜਾਬਤਾ ਲਗਿਆ ਕਿ ਪਰ ਅਜ ਫਤਹਿਗੜ ਚੂੜੀਆਂ ਦੇ ਅਜਨਾਲਾ ਰੋਡ ਤੇ ਸਥਿਤ ਸੁਖ ਸਾਗਰ ਕਲੋਨੀ ਵਿਚ ਅਚਾਨਕ ਗੋਲੀਆਂ ਚਲਣ ਦੀ ਸੂਚਨਾ ਮਿਲੀ ਚੋਣ ਜ਼ਾਬਤੇ ਦੌਰਾਨ ਅਚਾਨਕ ਗੋਲੀਆਂ ਚਲਨਾ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਤੇ ਇਕ ਸਵਾਲੀਆ ਚਿੰਨ੍ਹ ਹੈ ਕਸਬੇ ਦੀ ਅਜਨਾਲ ਰੋਡ ਦੇ ਵਾਸੀ ਸੁਖ ਸਾਗਰ ਕਲੋਨੀ ਵਿਚ ਨਵੀਂ ਬਨੀ ਕੋਠੀ ਦਾ ਮਹੂਰਤ ਚਲ ਰਿਹਾ ਸੀ ਕਿ ਗਲੀ ਵਿਚ ਲੰਘਣ ਤੋਂ ਤੂੰ ਤੂੰ ਮੈਂ ਮੈਂ ਹੋ ਗਈ ਉਪਰੰਤ ਗੁਆਂਢੀ ਨੇ ਆਪਣੀ ਲਾਇਸੈਂਸੀ 12ਬੋਰ ਰਾਈਫਲਾਂ ਸਿਧੀਆਂ ਗੋਲੀਆਂ ਚਲਾਕੇ ਤਿੰਨ ਨੌਜਵਾਨਾਂ ਵਿਚ ਛਰੇ ਲਗੇ ਜੋ ਫਟਰ ਹੋ ਗਏ ਘਟਨਾ ਦੀ ਭਿਣਕ ਲਗਦੇ ਹੀ ਐਸ ਐਚ ਓ ਹਰਜੀਤ ਸਿੰਘ ਫਤਿਹਗੜ੍ਹ ਚੂੜੀਆਂ ਘਟਨਾ ਸਥਾਨ ਤੇ ਪਹੁੰਚ ਗਏ ਸੁਖ ਸਾਗਰ ਕਾਲੋਨੀ ਦੀ ਹਦੂਦ ਥਾਣਾ ਝੰਡੇਰ ਵਿਚ ਆਉਣ ਕਾਰਨ ਐਸਐਚਓ ਝੰਡੇਰ ਇਕਬਾਲ ਸਿੰਘ ਵੀ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ ਘਟਨਾ ਦੌਰਾਨ ਚਲੀ ਰਾਈਫ਼ਲ ਕਬਜ਼ੇ ਚ ਲੈ ਲਿਆ।ਐਸਐਚਓ ਨੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਦਸਿਆ ਕੀ ਹਮਲਾਵਰਾਂ ਵਲੋਂ ਆਪਣੀ ਰਾਈਫਲ ਨਾਲ ਫਾਇਰ ਕਰਕੇ ਹਰਸਿਮਰਨਜੀਤ ਸਿੰਘ ਪੁਤਰ ਰਾਜਿੰਦਰ ਸਿੰਘ ਹਰਸ਼ ਡੋਗਰਾ ਪੁਤਰ ਸੁਧੀਰ ਕੁਮਾਰ ਅਮਰਜੀਤ ਸਿੰਘ ਪੁਤਰ ਕੁਲਵੰਤ ਸਿੰਘ ਤਿੰਨੇ ਨਾਬਾਲਗ ਨੌਜਵਾਨ ਜੋ ਛਰੇ ਲਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਜ਼ਖ਼ਮੀਆਂ ਨੂੰ ਹਸਪਤਾਲ ਰੈਫਰ ਕਰ ਦਿਤਾ ਹੈ