ਜਲੰਧਰ ’ਚ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਪਹਿਲੇ ਦੌਰ ’ਚ ਹੀ ਪੈਰ ਉਖੜੇ

ਹਲਕੇ ਦੇ ਪ੍ਰਮੁੱਖ ਅਕਾਲੀ-ਭਾਜਪਾ ਨੇਤਾਵਾਂ ਵੱਲੋਂ ਨਹੀਂ ਮਿਲ ਰਿਹਾ ਸਹਿਯੋਗ

ਜਲੰਧਰ, 1 ਮਈ- ਜਲੰਧਰ ਲੋਕ ਸਭਾ ਹਲਕੇ ਵਿੱਚ ਅਕਾਲੀ-ਭਾਜਪਾ ਉਮੀਦਵਾਰ ਸ. ਚਰਨਜੀਤ ਸਿੰਘ ਅਟਵਾਲ ਹਲਕੇ ਵਿੱਚ ਇਕੱਲੇ ਪੈ ਗਏ ਲਗਦੇ ਹਨ। ਉਨ੍ਹਾਂ ਨੂੰ ਪ੍ਰਮੁੱਖ ਅਕਾਲੀ-ਭਾਜਪਾ ਨੇਤਾਵਾਂ ਵੱਲੋਂ ਸਹਿਯੋਗ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਜ਼ੋਰ ਨਹੀਂ ਫੜ ਰਹੀ। ਜਲੰਧਰ ਸ਼ਹਿਰ ਵਿੱਚ ਤਾਂ ਉਨ੍ਹਾਂ ਦੀ ਮੌਜੂਦਗੀ ਨਾਂਹ ਦੇ ਬਰਾਬਰ ਹੈ। ਮੁੱਖ ਤੌਰ ’ਤੇ ਉਨ੍ਹਾਂ ਦਾ ਸਾਰਾ ਚੋਣ ਪ੍ਰਚਾਰ ਗਿਣਤੀ ਦੇ ਵਰਕਰਾਂ ਹੱਥ ਹੈ। ਅਕਾਲੀ-ਭਾਜਪਾ ਵਰਕਰਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਹਲਕੇ ਦੇ ਸਾਰੇ ਖੇਤਰਾਂ ਤੱਕ ਪਹੁੰਚ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਦੇ ਮੁਕਾਬਲੇ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਚੋਣ ਪ੍ਰਚਾਰ ’ਚ ਕਾਫੀ ਅੱਗੇ ਲੰਘ ਗਏ ਹਨ। ਹਾਲਤ ਇਹ ਹੈ ਕਿ ਚੋਣ ਪ੍ਰਚਾਰ ਦੇ ਪਹਿਲੇ ਦੌਰ ਵਿੱਚ ਹੀ ਸ. ਅਟਵਾਲ ਦੇ ਪੈਰ ਉਖੜ ਗਏ ਹਨ। ਉਨ੍ਹਾਂ ਲਈ ਆਉਣ ਵਾਲੇ ਦਿਨਾਂ ਵਿੱਚ ਵੋਟਰਾਂ ਤੱਕ ਪਹੁੰਚ ਚੁਣੌਤੀਪੂਰਨ ਕਾਰਜ ਹੋਵੇਗਾ। ਇਹ ਵੀ ਜ਼ਿਕਰਯੋਗ ਹੈ ਕਿ ਹਾਲੇ ਤੱਕ ਅਕਾਲੀ ਦਲ ਅਤੇ ਭਾਜਪਾ ਦਾ ਕੋਈ ਵੀ ਵੱਡਾ ਨੇਤਾ ਉਨ੍ਹਾਂ ਦੇ ਸਮਰਥਨ ਵਿੱਚ ਅੱਗੇ ਨਹੀਂ ਆਇਆ। ਸ. ਅਟਵਾਲ ਅਤੇ ਉਨ੍ਹਾਂ ਦੇ ਸਪੁੱਤਰ ਵੱਲੋਂ ਹੀ ਚੋਣ ਪ੍ਰਚਾਰ ਦੀ ਕਮਾਨ ਆਪਣੇ ਹੱਥ ਸੰਭਾਲੀ ਹੋਈ ਹੈ। ਜੇਕਰ ਮੌਜੂਦਾ ਹਾਲਾਤ ਕਾਇਮ ਰਹਿੰਦੇ ਹਨ ਤਾਂ ਉਨ੍ਹਾਂ ਲਈ ਮੁਕਾਬਲੇ ਵਿੱਚ ਬਣੇ ਰਹਿਣਾ ਮੁਸ਼ਕਿਲ ਹੋ ਜਾਵੇਗ।

Send this to a friend