ਡੇਰਾ ਬਾਬਾ ਨਾਨਕ, 29 ਅਪ੍ਰੈਲ (ਰਿੰਕਾ ਵਾਲੀਆ)- ਮਸ਼ਹੂਰ ਫ਼ਿਲਮੀ ਹਸਤੀ ਸੰਨੀ ਦਿਓਲ ਵਲੋਂ ਗੁਰਦਾਸਪੁਰ ਲੋਸਭ ਸੀਟ ਤੋੰ ਭਾਜਪਾ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿਤਾ ਗਿਆ ਹੈ।
ਸੰਨੀ ਸਵੇਰੇ 11:20 ਤੇ ਜ਼ਿਲ੍ਹਾ ਪ੍ਰਬੰਧਕੀ ਕਮਪਲੇਕਸ ਗੁਰਦਾਸਪੁਰ ਵਿਖੇ ਪਹੁੰਚੇ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਵਿਪੁਲ ਉਜਵਲ ਕੋਲ ਆਪਣੀ ਉਮੀਦਵਾਰੀ ਆਪਣੇ ਅਸਲੀ ਨਾਮ ਅਜੇ ਸਿੰਘ ਦਿਉਲ ਰਾਂਹੀ ਪੇਸ਼ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਭਰਾ ਬੋਬੀ ਦਿਓਲ, ਕੈਪਟਨ ਵੀ ਕੇ ਸਿੰਘ, ਕੈਪਟਨ ਅਭਿਨਿਊ, ਸ਼ੇਵਤ ਮਲਿਕ, ਗੁਰਬਚਨ ਸਿੰਘ ਬਬੇਹਾਲੀ, ਦਿਨੇਸ਼ ਬੱਬੂ, ਲਖਬੀਰ ਸਿੰਘ ਲੋਧੀ ਨੰਗਲ ਤੋਂ ਇਲਾਵਾ ਸਵਰਨ ਸਲਾਰਿਆ ਅਤੇ ਕਵਿਤਾ ਖੰਨਾ ਵੀ ਹਾਜ਼ਿਰ ਸਨ।