ਗੋਰਖਪੁਰ, 28 ਅਪ੍ਰੈਲ (ਪੀ.ਟੀ.)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਦੇ ਦੁਬਾਰਾ ਸਤਾ ਵਿਚ ਆਉਣ ’ਤੇ ਦੇਸ਼ਧ੍ਰੋਹ ਦਾ ਕਾਨੂੰਨ ਇੰਨਾ ਮਜ਼ਬੂਤ ਕੀਤਾ ਜਾਵੇਗਾ ਕਿ ਦੇਸ਼ ਵਿਰੋਧੀ ਕਾਰਜ ਕਰਨ ਵਾਲਿਆਂ ਦੀ ਰੂਹ ਕੰਬ ਉਠੇਗੀ। ਹੁਣ ਦੀ ਵਾਰ ਸਰਕਾਰ ਬਣਨ ’ਤੇ ਜੰਮੂ-ਕਸ਼ਮੀਰ ਦੇ ਨਿਵਾਸੀਆਂ ਲਈ ਵਿਸ਼ੇਸ਼ ਵਿਵਸਥਾ ਵਾਲੀ ਧਾਰਾ 35 ਏ ਅਤੇ 370 ਦੀ ਸਮੀਖਿਆ ਕਰ ਕੇ ਇਸ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾਵੇਗਾ।